ਦੋ ਦਿਨਾਂ ਲਈ ਦਿੱਲੀ ਦੌਰੇ ‘ਤੇ CM Mann, ਇਨ੍ਹਾਂ ਮੁੱਦਿਆਂ ‘ਤੇ PM Modi ਨਾਲ ਕਰਨਗੇ ਗੱਲ

by jaskamal

6 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਦੇ ਲਈ ਦਿੱਲੀ ਦੌਰੇ 'ਤੇ ਰਹਿਣਗੇ। ਦੱਸਿਆ ਜਾ ਰਿਹਾ ਕਿ ਮੁੱਖਮੰਤਰੀ ਸਾਬ੍ਹ ਪੰਜਾਬ ਦੇ ਕਈ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਗੇ ਤੇ ਇਸਦੇ ਨਾਲ ਹੀ ਉਹ ਨੀਤੀ ਕੀਮਸ਼ਨ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ 'ਚ ਹਿੱਸਾ ਲੈਣਗੇ ਜੋ ਕਿ ਪੀ.ਐੱਮ ਦੀ ਅਗਵਾਈ ਦੇ ਵਿਚ ਹੀ ਹੋਵੇਗੀ ਅਤੇ ਇਸ ਮੀਟਿੰਗ ਦੇ ਵਿਚ ਹੋਰ ਕਿ ਸੂਬਿਆਂ ਦੇ ਮੁੱਖਮੰਤਰੀ ਹਿੱਸਾ ਲੈਣਗੇ।

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਮਣੇ ਸੀ.ਐੱਮ ਮਾਨ MSP ਕਮੇਟੀ 'ਚ ਪੰਜਾਬ ਦਾ ਪ੍ਰਤੀਨਿਧੀ ਨਾ ਹੋਣ ਦਾ ਮੁੱਦਾ ਚੁੱਕਣਗੇ ਅਤੇ ਇਸਦੇ ਨਾਲ ਜੀਐੱਸਟੀ ਮੁਆਵਜ਼ਾ ਰਕਮ ਦਾ ਮੁੱਦਾ ਵੀ ਚੁੱਕਣਗੇ। ਪੰਜਾਬ ਸਰਕਾਰ ਇਸਦੇ ਲਈ ਕੇਂਦਰ ਵੱਲੋਂ 16 ਕਰੋੜ ਰੁਪਏ ਮਿਲਨੇ ਸੀ ਪਰ ਹੁਣ ਇਸਨੂੰ ਬੰਦ ਕਰ ਦਿੱਤਾ ਗਿਆ ਹੈ। ਤੇ ਪੰਜਾਬ ਨੂੰ ਸਿਰਫ 4 ਕਰੋੜ ਹੀ ਮਿਲਿਆ ਜਿਸ ਨਾਲ ਪੰਜਾਬ ਦਾ ਵਿੱਤੀ ਸੰਕਟ ਵਿਗੜ ਗਿਆ ਹੈ। ਇਸੇ ਨੂੰ ਲਿਖੇ ਹੀ ਸੀ.ਐੱਮ ਇਹ ਮੁੱਦਾ ਚੁੱਕਣਗੇ ਅਤੇ ਪ੍ਰਧਾਨ ਮੰਤਰੀ ਨਾਲ ਪੂਰੀ ਗੱਲ ਕਰਕੇ ਇਸਦਾ ਹੱਲ ਕਰਵਾਉਣਗੇ।

ਇਸਦੇ ਨਾਲ ਹੀ ਭਗਵੰਤ ਮਾਨ ਕਿਸਾਨਾਂ ਦੇ ਲਈ ਆਵਾਜ਼ ਚੁੱਕਣਗੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਪ੍ਰਧਾਨ ਮੰਤਰੀ ਨਾਲ ਮੀਟਿੰਗ 'ਚ ਪੂਰੀ ਗੱਲ ਕਰਨਗੇ। ਉਨ੍ਹਾਂ ਦਾ ਇਹੀ ਮਕਸਦ ਹੈ ਕਿ ਜੋ ਕਿਸਾਨ ਦਿੱਲੀ ਅੰਦੋਲਨ ਦੇ ਵਿਚ ਸ਼ਹੀਦ ਹੋਏ ਸਨ ਉਨ੍ਹਾਂ ਨੂੰ ਮੁਆਵਜ਼ਾ ਮਿਲ ਸਕੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾ ਸਕਣ। ਤੇ ਜਿਨ੍ਹਾਂ ਕਿਸਾਨਾਂ 'ਤੇ ਪਰਚੇ ਹੋਏ ਸਨ ਉਹ ਵੀ ਰੱਧ ਕੀਤੇ ਜਾ ਸਕਣ।