CM ਮਾਨ ਦਾ ‘ਪੰਜਾਬੀ’ ਨੂੰ ਲੈ ਕੇ ਵੱਡਾ ਐਲਾਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ CM ਭਗਵੰਤ ਮਾਨ ਵਲੋਂ ਨਵੇਂ ਭਰਤੀ ਹੋਏ ਜੇ. ਈ ਤੇ ਕਲਰਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। CM ਮਾਨ ਨੇ ਕਿਹਾ ਕਿ ਹੁਣ ਤੱਕ 26,478 ਨੌਜਵਾਨਾਂ ਨੂੰ ਸਰਕਾਰੀ ਨਿਯੁਕਤੀ ਦਿੱਤੇ ਗਏ ਹਨ । ਮਾਨ ਨੇ ਕਿਹਾ ਕਿ ਕਾਫੀ ਆਗੂ ਅਜਿਹੇ ਹਨ…ਜਿਨ੍ਹਾਂ ਕੋਲ ਬਹੁਤ ਪੈਸਾ ਹੈ ਤੇ ਉਹ ਮਾਨਸਿਕ ਤੋਰ 'ਤੇ ਬੀਮਾਰ ਹਨ । ਉਨ੍ਹਾਂ ਨੇ ਕਿਹਾ ਕਿ ਦੁਨੀਆਂ ਭਰ 'ਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ ।ਉਨ੍ਹਾਂ ਨੇ ਕਿਹਾ ਸਾਡੀ ਸਰਕਾਰ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰੀ ਦਫਤਰਾਂ 'ਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ।CM ਮਾਨ ਨੇ ਕਿਹਾ ਜੇਕਰ ਕੋਈ ਦੁਕਾਨਦਾਰ ਦੀ ਦੁਕਾਨ 'ਤੇ ਅੰਗਰੇਜ਼ੀ 'ਚ ਬੋਰਡ ਹੋਇਆ ਤੇ ਉਹ ਪੰਜਾਬੀ 'ਚ ਨਹੀ ਲਗਵਾ ਸਕਦਾ ਤਾਂ ਪੰਜਾਬ ਸਰਕਾਰ ਉਸ ਦਾ ਬੋਰਡ ਪੰਜਾਬੀ 'ਚ ਲਿਖਾਉਣ' 'ਚ ਮਦਦ ਕਰੇਗੀ।