CM ਮਾਨ ਦਾ ਵੱਡਾ ਬਿਆਨ, ਕਿਹਾ : ਨਵੀ ਐਕਸਾਈਜ਼ ਪਾਲਿਸੀ ਕਾਰਨ ਖਜ਼ਾਨੇ ‘ਚ ਹੋਇਆ ਵਾਧਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਬਣਨ 'ਤੇ ਖਜ਼ਾਨੇ 'ਚ ਵਾਧਾ ਹੋ ਰਿਹਾ ਹੈ। CM ਮਾਨ ਨੇ ਕਿਹਾ ਕਿ ਨਵੀ ਐਕਸਾਈਜ਼ ਪਾਲਿਸੀ ਨਾਲ ਹੁਣ ਖਜ਼ਾਨੇ 'ਚ 2587 ਕਰੋੜ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਮਾਰਚ ਵਿੱਚ ਰਜਿਸਟਰੀ ਦੀ ਆਮਦਨ 78 ਫੀਸਦੀ ਵਧੀ ਹੈ। ਸਬਸਿਡੀ 2022 - 23 'ਚ ਪਹਿਲੀ ਵਾਰ ਹੈ ਜਦੋ 20200 ਕਰੋੜ ਰੁਪਏ ਦਿੱਤੇ ਗਏ ਹਨ ਤੇ ਹੁਣ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ। CM ਮਾਨ ਨੇ ਕਿਹਾ ਹੁਣ ਤੱਕ 28042 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕਿਆ ਹਨ। ਇਸ ਦੇ ਨਾਲ ਹੀ ਆਮ ਲੋਕਾਂ ਲਈ 504 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ । ਜਿਸ 'ਚ 21 ਲੱਖ 25 ਹਜ਼ਾਰ 360 ਮਰੀਜ਼ਾਂ ਦਾ ਇਲਾਜ਼ ਹੋ ਚੁੱਕਾ ਹੈ ।