ਪੈਟਰੋਲ-ਡੀਜ਼ਲ ਤੋਂ ਬਾਅਦ CNG-PNG ਦੀਆਂ ਕੀਮਤਾਂ ‘ਚ ਵਾਧਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ 'ਚ ਮਹਿੰਗਾਈ ਦੇ ਮੋਰਚੇ 'ਤੇ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਜਿੱਥੇ ਪਿਛਲੇ 9 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰਹਿਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਹੀ ਦੂਜੇ ਪਾਸੇ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਵੀਰਵਾਰ ਨੂੰ ਦਿੱਲੀ-ਐੱਨਸੀਆਰ 'ਚ CNG 2.5 ਰੁਪਏ ਮਹਿੰਗਾ ਹੋ ਗਈ, ਜਦਕਿ IGL ਨੇ PNG ਦੀਆਂ ਕੀਮਤਾਂ ਫਿਰ ਵਧਾ ਦਿੱਤੀਆਂ।

PNG ਦੀ ਕੀਮਤ
ਗੈਸ ਕੰਪਨੀ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਮੁਤਾਬਕ ਪੀਐਨਜੀ ਦੀ ਕੀਮਤ ਵਿੱਚ 4.25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ NCR 'ਚ PNG ਦੀ ਕੀਮਤ 45.96 ਰੁਪਏ ਪ੍ਰਤੀ MCM 'ਤੇ ਪਹੁੰਚ ਗਈ ਹੈ।

ਸੀਐਨਜੀ ਦੀ ਕੀਮਤ ਵਿੱਚ ਲੱਗੀ ਅੱਗ
CNG 2.5 ਰੁਪਏ ਮਹਿੰਗਾ ਹੋ ਗਈ ਹੈ। ਇਸ ਵਾਧੇ ਤੋਂ ਬਾਅਦ ਦਿੱਲੀ 'ਚ ਇਸ ਦੀ ਨਵੀਂ ਕੀਮਤ 71.61 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਦਿੱਲੀ ਤੋਂ ਇਲਾਵਾ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਅੱਜ ਤੋਂ ਖਪਤਕਾਰਾਂ ਨੂੰ ਸੀਐਨਜੀ ਲਈ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ।