ਮਾਮੂਲੀ ਤਕਰਾਰ ਨੂੰ ਲੈ ਕੇ ਸਾਥੀਆਂ ਨੇ ਕੀਤਾ ਨੌਜਵਾਨ ਦਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੰਡ ਗਲੋਵਾਲੀ ਤੋਂ ਇਕ ਮਾਮਲਾ ਸਾਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਦਾ ਤੇਜਧਾਰ ਹਥਿਆਰ ਨਾਲ ਗਲਾ ਵੰਢ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਦੀ ਜਨਮ ਦਿਨ ਦੀ ਪਾਰਟੀ ਦੌਰਾਨ ਪਵੰਜੀਤ ਸਿੰਘ ਤੇ ਸਰਪੰਚ ਦੀਪਕ, ਸੂਰਜ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਇਸ ਦੌਰਾਨ ਸਰਪੰਚ ਦੀਪਕ ਨੇ ਆਪਣੇ ਸਾਥੀਆਂ ਨਾਲ ਪਵੰਜੀਤ ਸਿੰਘ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਲੜਕੀ ਦੇ ਜਨਮ ਦਿਨ ਦੀ ਪਾਰਟੀ ਤੇ ਗਿਆ ਸੀ। ਜਦੋ ਰਾਤ ਉਹ ਤੇ ਉਸ ਦੇ ਪਿਤਾ ਪਵੰਜੀਤ ਸਿੰਘ ਨੂੰ ਲੈਣ ਗਏ ਤਾਂ ਸੰਜੇ ਦੀਪਕ ਕਿਸੇ ਗੱਲ ਤੋਂ ਬਹਿਸ ਰਹੇ ਸੀ। ਉਸ ਦੌਰਾਨ ਹੀ ਸਰਪੰਚ ਦੀਪਕ ਨੇ ਲਕਾਰਾਰ ਮਰਿਆ ਤੇ ਬਾਕੀ ਸਾਥੀਆਂ ਨੇ ਉਸ ਦੇ ਹੱਥ ਫੜ ਲੈ ਤੇ ਸੰਜੇ ਨੇ ਪਵੰਜੀਤ ਸਿੰਘ ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।