ਗੁਰਸਿੱਖ ਕੁੜੀ ਦੀ ਦਸਤਾਰ ਦਾ ਮਾਮਲਾ ‘ਚ ਕਾਲਜ ਪ੍ਰਸ਼ਾਸਨ ਨੇ ਕੁੜੀ ਦੇ ਪਰਿਵਾਰ ਤੋਂ ਮੰਗੀ ਮੁਆਫ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਂਗਲੁਰੂ ਦੇ ਮਾਊਂਟ ਕੇਰੀਮਲ ਪੀ. ਯੂ. ਕਾਲਜ ਵਿਚ ਇਕ ਗੁਰਸਿੱਖ ਕੁੜੀ ਨੂੰ ਦਸਤਾਰ ਬੰਨ੍ਹ ਕੇ ਕਾਲਜ ਆਉਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਾਲਜ ਪ੍ਰਸ਼ਾਸਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਕਾਲਜ ਪ੍ਰਸ਼ਾਸਨ 15 ਦਿਨਾਂ ਦੇ ਅੰਦਰ ਸਿੱਖ ਕੌਮ ਅਤੇ ਕੁੜੀ ਦੇ ਪਰਿਵਾਰ ਤੋਂ ਮੁਆਫ਼ੀ ਮੰਗੇ ਅਤੇ ਕੁੜੀ ਨੂੰ ਦਸਤਾਰ ਬੰਨ੍ਹ ਕੇ ਆਉਣ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਇਸ ਦੌਰਾਨ ਕਾਲਜ ਪ੍ਰਸ਼ਾਸਨ ਨੇ ਵਿਦਿਆਰਥਣ ਨੂੰ ਦਸਤਾਰ ਬੰਨ੍ਹ ਕੇ ਆਉਣ ਲਈ ਹਾਂ ਕਰ ਦਿੱਤੀ ਹੈ।

More News

NRI Post
..
NRI Post
..
NRI Post
..