ਅਮਰੀਕਾ ਵਿੱਚ ਫਾਇਰਿੰਗ ਦੌਰਾਨ ਕਾਲੇਜ ਵਿਦਿਆਰਥੀ ਦੀ ਹੋਈ ਮੌਤ

by mediateam
ਵਾਸ਼ਿੰਗਟਨ (ਐਨ .ਆਰ .ਆਈ) ਅਮਰੀਕਾ ਦੇ ਟੈਰੇ ਹਾਉਟ ਵਿਚ ਇਕ ਕਾਲਜ  ਹਾਊਸ  ਪਾਰਟੀ ਦੇ ਮੈਦਾਨ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ 18 ਸਾਲਾਂ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਦੀ ਇਕ ਵਿਦਿਆਰਥੀ ਦੀ ਮੌਤ ਹੋ ਗਈ। ਟੇਰੇ ਹਾਉਟ ਦੇ ਪੁਲਿਸ ਮੁਖੀ ਸੀਨ ਕੀਨੇ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵੀਰਵਾਰ ਦੁਪਹਿਰ 2 ਵਜੇ ਵਾਪਰੀ। ਇਸ ਵਿਚ ਇੰਡੀਆਨਾਪੋਲਿਸ ਦੀ ਵਸਨੀਕ ਵੈਲਨਟੀਨਾ ਡੇਲਵਾ ਨੂੰ ਗੋਲੀ ਮਾਰ ਕੇ ਮੌਤ ਦੇ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਪਾਰਟੀ ਵਿੱਚ ਸ਼ਾਮਲ ਦੋ ਨੌਜਵਾਨਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੰਡੀਆਨਾ ਸਟੇਟ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਾਉਂਸਲਿੰਗ ਸੇਵਾਵਾਂ ਉਪਲਬਧ ਹਨ।

More News

NRI Post
..
NRI Post
..
NRI Post
..