ਪੰਜਾਬ ਚ ਅੱਜ ਖੁੱਲਣ ਜਾ ਰਹੇ ਨੇ ਕਾਲਜ ਤੇ ਯੂਨੀਵਰਸਿਟੀਆਂ

by simranofficial

ਪੰਜਾਬ(ਐਨ .ਆਰ .ਆਈ ਮੀਡਿਆ ):ਹੁਣ ਪੰਜਾਬ ਦੇ ਵਿੱਚ ਕਾਲਜ ਤੇ ਯੂਨੀਵਰਸਿਟੀਆਂ ਦੇ ਦਰਵਾਜੇ ਪੂਰੇ 8 ਮਹੀਨਿਆਂ ਬਾਅਦ ਖੁੱਲਣ ਜਾ ਰਹੇ ਨੇ l ਕੋਰੋਨਾ ਕਾਰਨ ਕਾਲਜ ਤੇ ਯੂਨੀਵਰਸਿਟੀਆਂ ਪਿਛਲੇ 8 ਮਹੀਨਿਆਂ ਤੋਂ ਬੰਦ ਹੋਏ ਪਏ ਸਨ l ਤੁਹਾਨੂੰ ਦੱਸ ਦੇਈਏ ਸਰਕਾਰ ਦੇ ਵਲੋਂ ਕਾਲਜ ਤੇ ਯੂਨੀਵਰਸਿਟੀਆਂ ਖੋਲਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ , ਜਿਹਨਾਂ ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਵਿੱਚ ਫਾਈਨਲ ਈਅਰ ਦੇ 50 ਫੀਸਦੀ ਵਿਦਿਆਰਥੀਆਂ ਨੂੰ ਹੀ ਬੁਲਾਇਆ ਗਿਆ ਨੇ ਤੇ ਬਾਕੀਆਂ ਦੀਆਂ ਪਹਿਲਾ ਵਾਂਗ ਹੀ ਔਨਲਾਈਨ ਕਲਾਸਾਂ ਹੀ ਲੱਗਣ ਗਈਆਂ,ਇਨ੍ਹਾਂ ਹੀ ਨਹੀਂ ਸਗੋਂ ਸਾਰੇ ਸਟਾਫ ਦਾ ਕੋਰੋਨਾ ਟੈਸਟ ਵੀ ਹੋਵੇਗਾ ,ਇਸਦੇ ਨਾਲ ਹੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਤਰਾਂ ਕੋਰੋਨਾ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ

More News

NRI Post
..
NRI Post
..
NRI Post
..