ਕਾਮੇਡੀਅਨ ਰਾਜੂ ਨੂੰ ਪਿਆ ਦਿਲ ਦਾ ਦੌਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂਦਿਲ ਦਾ ਦੌਰਾ ਪਾ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਭਰਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਗੜਨ ਨਾਲ ਰਾਜੂ ਨੂੰ ਦਿੱਲੀ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜੂ ਜਿਮ ਵਿੱਚ ਵਰਕਆਊਟ ਕਰ ਰਹੇ ਸੀ। ਅਚਾਨਕ ਉਨ੍ਹਾਂ ਦੀ ਛਾਤੀ ਵਿੱਚ ਦਰਦ ਹੋਈ। ਜਿਸ ਕਾਰਨ ਉਹ ਹੇਠਾਂ ਡਿਗ ਗਏ।

ਮੌਕੇ ਤੇ ਹੀ ਉਨ੍ਹਾਂ ਨੂੰ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਉਨ੍ਹਾਂ ਦੇ ਭਰਾ ਨੇ ਕਿਹਾ ਕਿ ਹੁਣ ਰਾਜੂ ਦੀ ਪਲਸ ਵਾਪਸ ਆ ਗਈ ਹੈ। ਹੁਣ ਉਨ੍ਹਾਂ ਦੀ ਸਿਹਤ ਠੀਕ ਹੋ ਗਈ ਹੈ। ਇਨ੍ਹਾਂ ਖਬਰਾਂ ਨੇ ਨਾਲ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ ਤੇ ਠੀਕ ਹੋਣ ਲਈ ਦੁਆ ਕਰ ਰਹੇ ਹਨ । ਰਾਜੂ ਉਤਰ ਪ੍ਰਦੇਸ਼ ਵਿੱਚ ਫਿਲਮ ਵਿਕਾਸ ਕੋਸਲ ਦੇ ਚੇਅਰਮੈਨ ਹਨ।

More News

NRI Post
..
NRI Post
..
NRI Post
..