ਆਲ ਇੰਡੀਆ ਰੰਗਰੇਟਾ ਦਲ ਨੇ ਅਨੁਸੂਚਿਤ ਜਾਤੀ ਲਈ ਬਣਾਈਆਂ ਕਮੇਟੀਆਂ

by nripost

ਜੈਤੋ (ਹਰਮੀਤ) : ਆਲ ਇੰਡੀਆ ਰੰਗਰੇਟਾ ਦਲ ਦੀ ਮੀਟਿੰਗ ਪਿੰਡ ਮੌੜ ਵਿਖੇ ਹੋਈ, ਜਿਸ ਵਿੱਚ ਅਨੁਸੂਚਿਤ ਜਾਤੀ ਦੇ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਆਲ ਇੰਡੀਆ ਰੰਗਰੇਟਾ ਦਲ ਦੇ ਅਹੁਦੇਦਾਰਾਂ ਦੀ ਚੋਣ ਕੀਤੀ, ਜਿਸ ਵਿੱਚ ਪ੍ਰਧਾਨ ਅਤੇ ਇਕਾਈ ਪ੍ਰਧਾਨ ਲਾਏ ਗਏ ਤੇ ਕਮੇਟੀਆਂ ਬਣਾਈਆਂ। ਇਸ ਮੌਕੇ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਨੇ ਕਿਹਾ ਕਿ ਆਉਣ ਵਾਲੀਆਂ ਦਲਿਤ ਵਰਗ ਨੂੰ ਮੁਸ਼ਕਿਲਾਂ ਦਾ ਹਰੇਕ ਦਫ਼ਤਰ ਵਿੱਚ ਹੱਲ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਨਾਹਰ, ਰਮੇਸ਼ ਸਿੰਘ ਜਨਰਲ ਸਕੱਤਰ, ਦਿਲਜੀਤ ਕੌਰ ਪ੍ਰਧਾਨ ਦਿਹਾਤੀ ਫਰੀਦਕੋਟ, ਸਰਬਜੀਤ ਕੌਰ ਧਾਲੀਵਾਲ ਪ੍ਰਧਾਨ ਸ਼ਹਿਰੀ ਕੋਟਕਪੂਰਾ, ਬਲਵਿੰਦਰ ਬਿੰਦਰੀ ਬਲਾਕ ਪ੍ਰਧਾਨ ਮੌਕੇ ’ਤੇ ਪਹੁੰਚੇ ਤੇ ਪਿੰਡ ਮੌੜ ਦੀ ਸਮੁੱਚੀ ਸੰਗਤ ਦੇ ਵਿਚਾਰ ਸੁਣੇ ਤੇ ਪਿੰਡ ਵਾਸੀਆਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ। ਤੇਜ ਕੌਰ ਪਿੰਡ ਦੇ ਸਾਬਕਾ ਸਰਪੰਚ ਅਤੇ ਪਿੰਡ ਦੇ ਹੋਰ ਪਤਵੰਤਿਆਂ ਹਾਜ਼ਰ ਸਨ।

More News

NRI Post
..
NRI Post
..
NRI Post
..