ਵਿਆਹ ‘ਚ ਰਸਗੁੱਲੇ ਨੂੰ ਲੈ ਕੇ ਹੋਇਆ ਹੰਗਾਮਾ,1 ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : UP ਦੇ ਮੈਨਪੁਰੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਿਆਹ ਸਮਾਗਮ 'ਚ ਉਸ ਸਮੇ ਹੰਗਾਮਾ ਹੋ ਗਿਆ। ਜਦੋ ਰਸਗੁੱਲੇ ਨੂੰ ਲੈ ਕੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।ਦੱਸਿਆ ਜਾ ਰਿਹਾ ਦਾਅਵਤ ਦੌਰਾਨ ਲਾੜੀ ਦੇ ਮਾਸੜ ਨੂੰ ਇੱਕ ਸ਼ਰਾਬੀ ਨੂੰ ਰਸਗੁੱਲਿਆਂ ਨਾਲ ਭਰੀ ਬਾਲਟੀ 'ਚ ਹੱਥ ਪਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ ਤੇ ਦੂਜੇ ਧਿਰ ਵਲੋਂ ਲਾੜੀ ਦੇ ਮਾਸੜ ਦੀ ਕੁੱਟਮਾਰ ਕੀਤੀ ਗਈ, ਜਿਸ ਕਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਮੈਨਪੁਰੀ ਅਧੀਨ ਪੈਂਦੇ ਪਿੰਡ ਬੀਕਾਪੁਰ ਦਾ ਹੈ। ਜਿੱਥੇ ਬਰਾਤ ਪਹੁੰਚੀ ਹੀ ਸੀ ਤੇ ਵਿਆਹ ਦੀਆਂ ਰਸਮਾਂ ਦੇ ਵਿਚਾਲੇ ਲੋਕ ਖਾਣਾ ਖਾ ਰਹੇ ਸਨ । ਲਾੜੀ ਦਾ ਮਾਸੜ ਰਣਵੀਰ ਸਿੰਘ ਆਪਣੇ ਸਾਲੇ ਰਾਮਕਿਸ਼ੋਰ ਨਾਲ ਵਿਆਹ 'ਚ ਗਿਆ ਸੀ। ਜਦੋ ਪਿੰਡ ਵਾਲੇ ਖਾਣਾ ਖਾ ਰਹੇ ਸਨ ਤਾਂ ਰਜਤ ਤੇ ਅਜੇ ਨੇ ਰਸਗੁੱਲਿਆਂ ਨਾਲ ਭਰੀ ਬਾਲਟੀ 'ਚ ਹੱਥ ਪਾ ਦਿੱਤਾ ।

ਜਿਸ ਤੇ ਰਾਮਕਿਸ਼ੋਰ ਤੇ ਰਣਵੀਰ ਸਿੰਘ ਨੇ ਉਸ ਨੂੰ ਰੋਕਿਆ ਇਸ ਗੱਲ ਤੋਂ ਨਾਰਾਜ਼ ਹੋ ਕੇ ਦੋਵਾਂ ਨੇ ਰਣਵੀਰ ਸਿੰਘ ਨਾਲ ਲੜਾਈ 'ਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਖ਼ਮੀ ਹਾਲਤ ਵਿੱਚ ਰਾਮਕਿਸ਼ੋਰ ਤੇ ਰਣਵੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਜਿੱਥੇ ਰਣਵੀਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।