ਐਲਨ ਮਸਕ ਦੇ ਖਿਲਾਫ ਡੇਲਾਵੇਅਰ ਚਾਂਸਰੀ ਕੋਰਟ ਵਿਚ ਸ਼ਿਕਾਇਤ ਦਰਜ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਇਲੈਕਟ੍ਰਿਕ ਕਾਰ ਨਿਰਮਾਤਾ ਟੇਸਲਾ ਅਤੇ ਪੁਲਾੜ ਤਕਨਾਲੋਜੀ ਕੰਪਨੀ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਦਾ ਸਿਰਫ ਇੱਕ ਟਵੀਟ ਕਿਸੇ ਕੰਪਨੀ ਦੇ ਸ਼ੇਅਰ ਨੂੰ ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਪਹੁੰਚਾਉਣ ਲਈ ਕਾਫ਼ੀ ਹੈ। ਉਸ ਦਾ ਇਕ ਟਵੀਟ ਕੰਪਨੀਆਂ ਦੇ ਸ਼ੇਅਰ ਦੀਆਂ ਕੀਮਤਾਂ ਨੂੰ ਕਈ ਗੁਣਾ ਵਧਾ ਦਿੰਦਾ ਹੈ ਅਤੇ ਇਕ ਟਵੀਟ ਨਾਲ, ਕੀਮਤਾਂ ਪਾਤਾਲ ਤੱਕ ਪਹੁੰਚ ਜਾਂਦੀਆਂ ਹਨ।

ਸੋਸ਼ਲ ਮੀਡੀਆ ’ਤੇ ਇਸ ਦੇ ਅਸਰ ਕਾਰਨ ਮਸਕ ਨੂੰ ਕਾਫੀ ਵਾਰ ਆਲੋਚਨਾ ਝੱਲਣੀ ਪਈ ਹੈ। ਅਜਿਹੀ ਸਥਿਤੀ ਵਿਚ ਮਸਕ ਦੀ ਇਸ ਆਦਤ ਤੋਂ ਪ੍ਰੇਸ਼ਾਨ ਹੋ ਕੇ ਕੰਪਨੀ ਦੇ ਇਕ ਹਿੱਸੇਦਾਰ ਨੇ ਯੂ.ਐਸ. ਸਿਕਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨਾਲ ਸਾਲ 2018 ਦੇ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸਦੇ ਨਾਲ ਹੀ ਅਦਾਲਤ ਵਿਚ ਇੱਕ ਕੇਸ ਵੀ ਕੀਤਾ ਗਿਆ ਹੈ। ਸ਼ੇਅਰ ਧਾਰਕ ਦਾ ਕਹਿਣਾ ਹੈ ਕਿ ਮਸਕ ਦਾ ਰਵੱਈਆ ਸ਼ੇਅਰ ਧਾਰਕਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ।
ਵਿਦੇਸ਼ੀ ਮੀਡੀਆ ਨਿਊਜ਼ ਏਜੰਸੀ ਅਨੁਸਾਰ, ਮਸਕ ਦੇ ਖਿਲਾਫ ਡੇਲਾਵੇਅਰ ਚਾਂਸਰੀ ਕੋਰਟ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ। ਜਿਸ ਵਿਚ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਬੋਰਡ ਦਾ ਨਾਮ ਵੀ ਸ਼ਾਮਲ ਹੈ। ਇਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਟੈਸਲਾ ਦੇ ਨਿਰਦੇਸ਼ਕ ਮਸਕ ਆਪਣੇ ਅਨਿਯਮਿਤ ਟਵੀਟ ਅਤੇ ਐਸ.ਈ.ਸੀ. ਬੰਦੋਬਸਤ ਦੀ ਪਾਲਣਾ ਵਿਚ ਅਸਫਲ ਰਹੇ ਹਨ। ਜਿਸ ਕਾਰਨ ਕੰਪਨੀ ਦੇ ਸ਼ੇਅਰ ਧਾਰਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।

ਟਵਿੱਟਰ ’ਤੇ ਕੀਤੇ ਗਏ ਕਈ ਟਵੀਟ ਵੀ ਸ਼ਿਕਾਇਤ ਵਿਚ ਦੱਸੇ ਗਏ ਹਨ। ਇਕ ਟਵੀਟ ਵੀ ਹੈ ਜਿਸ ਵਿਚ ਉਸਨੇ ਕਿਹਾ ਕਿ ਟੇਸਲਾ ਦੇ ਸ਼ੇਅਰ ਦੀ ਕੀਮਤ ਬਹੁਤ ਜ਼ਿਆਦਾ ਸੀ। ਉਸ ਸਮੇਂ ਤੋਂ ਟੈਸਲਾ ਦੀ ਮਾਰਕੀਟ ਕੈਪ ਵਿਚ 13 ਅਰਬ ਡਾਲਰ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ।