ਨਾਗਪੁਰ ’ਚ 15 ਤੋਂ 21 ਮਾਰਚ ਤਕ ਮੁਕੰਮਲ ਲਾਕਡਾਊਨ

by vikramsehajpal

ਨਾਗਪੁਰ (ਦੇਵ ਇੰਦਰਜੀਤ)- ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ’ਤੇ ਵੀਰਵਾਰ ਨੂੰ ਸੀਐੱਮ ਊਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਕੁਝ ਹੋਰ ਸ਼ਹਿਰਾਂ ’ਚ ਲਾਕਡਾਊਨ ਲੱਗ ਸਕਦਾ ਹੈ, ਤਾਂਕਿ ਕੋਰੋਨਾ ਦਾ ਪ੍ਰਸਾਰ ਨਾ ਹੋ ਸਕੇ। ਦੇਸ਼ ’ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਫਿਰ ਤੇਜ਼ੀ ਨਾਲ ਵੱਧਣ ਲੱਗੇ ਹਨ। ਪਹਿਲਾਂ ਵਾਂਗ ਮਹਾਰਾਸ਼ਟਰ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਦੀ ਊਧਵ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਨਾਗਪੁਰ ’ਚ 15 ਮਾਰਚ ਤੋਂ 21 ਮਾਰਚ ਤਕ ਪੂਰਨ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਨਾਗਪੁਰ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕ੍ਰਮਣ ਦੇ 1,513 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਨਾਗਪੁਰ ਸ਼ਹਿਰ ’ਚ ਕੋਰੋਨਾ ਸੰਕ੍ਰਮਿਤਾਂ ਦਾ ਅੰਕੜਾ ਵੱਧ ਕੇ 2 ਲੱਖ 43 ਹਜ਼ਾਰ 726 ਤਕ ਪਹੁੰਚ ਗਿਆ ਹੈ। ਹੁਣ ਤਕ ਇਥੇ 4 ਹਜ਼ਾਰ 877 ਲੋਕਾਂ ਦੀ ਮੌਤ ਵੀ ਦਰਜ ਕੀਤੀ ਜਾ ਚੁੱਕੀ ਹੈ।

ਦਿਲਚਸਪ ਗੱਲ ਇਹ ਹੈ ਕਿ ਠੀਕ ਇਕ ਸਾਲ ਪਹਿਲਾਂ, ਇਸੀ ਦਿਨ ਨਾਗਪੁਰ ’ਚ ਪਹਿਲਾ ਕੋਵਿਡ ਮਰੀਜ਼ ਪਾਇਆ ਗਿਆ ਸੀ।