ਇਨਸਾਨੀ ਦਿਮਾਗ ’ਚ ਕੰਪਿਊਟਰ ਚਿੱਪ ਲਾਣਗੇ ਐਲਨ ਮਸਕ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਸਪੇਸਐਕਸ ਤੇ ਟੇਸਲਾ ਦੇ ਮਾਲਕ ਅਰਬਪਤੀ ਕਾਰੋਬਾਰੀ ਏਲਨ ਮਸਕ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਅੰਤ ਤਕ ਇਨਸਾਨੀ ਦਿਮਾਗ ’ਚ ਕੰਪਿਊਟਰ ਚਿੱਪ ਲਗਾਉਣ ਦੀ ਯੋਜਾਨਾ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।

ਮਸਕ ਨੇ ਕਿਹਾ ਕੇ ਜੇ ਸਭ ਕੁਝ ਸਹੀ ਰਹਿੰਦਾ ਹੈ ਤਾਂ Neuralink ਦੇ ਨਾਂ ਤੋਂ ਸ਼ੁਰੂ ਕੀਤੇ ਗਏ Brain Computer Interface Startup ਦਾ ਇਨਸਾਨੀ ਟੈਸਟ ਭਾਵ Human trial ਇਸ ਸਾਲ ਦੇ ਅੰਤ ਤਕ ਸ਼ੁਰੂ ਕਰ ਦਿੱਤਾ ਜਾਵੇਗਾ। ਇਸ Startup ’ਚ ਬਣੇ ਚਿੱਪ ਨੂੰ ਪਹਿਲਾਂ ਹੀ ਜਾਨਵਰਾਂ ’ਤੇ ਟੈਸਟ ਕੀਤਾ ਜਾ ਚੁੱਕਾ ਹੈ। ਮਸਕ ਨੇ ਇਸ ਸਟਾਰਟਅਪ ਨੂੰ 2016 ’ਚ San Francisco Bay Area ’ਚ ਸ਼ੁਰੂ ਕੀਤਾ ਸੀ। ਇਸ ਰਾਹੀਂ Alzheimer's, dementia ਤੇ ਰੀੜ ਦੀ ਹੱਡੀ ਦੀ Injuries ਜਿਹੀਆਂ Neurological ਸਮੱਸਿਆਵਾਂ ਦਾ ਇਲਾਜ ਕਰਨ ’ਚ ਮਦਦ ਕਰਨ ਲਈ ਮਨੁੱਖ ਦਿਮਾਗ (human brain) ’ਚ ਇਕ ਕੰਪਿਊਟਰ ਇੰਟਰਫੇਸ ਨੂੰ ਲਗਾਉਣ ਦਾ ਟੀਚਾ ਹੈ। ਇਸ ਪ੍ਰਾਜੈਕਟ ਨਾਲ ਮਸਕ ਦਾ Artificial Intelligence ਦੇ ’ਚ ਸਬੰਧਾਂ ਦਾ ਪਤਾ ਲਗਾਉਣਾ ਹੈ।

ਏਲਨ ਮਸਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟ ਫਾਰਮ ਟਵਿੱਟਰ ’ਤੇ ਇਕ ਯੂਜ਼ਰ ਦੇ ਟਵੀਟ ਤੋਂ ਬਾਅਦ ਦਿੱਤੀ ਹੈ। ਇਸ ਯੂਜ਼ਰ ਨੇ ਖੁਦ ਨੂੰ Human trial ’ਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ। ਯੂਜ਼ਰ ਨੇ ਲਿਖਿਆ ਸੀ ਕਿ 20 ਸਾਲ ਪਹਿਲਾਂ ਹੋਈ ਇਕ ਕਾਰ ਦੁਰਘਟਨਾ ’ਚ ਮੈਨੂੰ ਲਕਵਾ ਹੋ ਗਿਆ ਸੀ। ਹੁਣ ਮੈਂ ਹਮੇਸ਼ਾ ਤੁਹਾਡੇ Neuralink Clinical Trial ਲਈ ਹਾਜ਼ਰ ਹਾਂ। ਇਸ ਦੇ ਜਵਾਬ ’ਚ ਮਸਕ ਨੇ ਕਿਹਾ ਕਿ ਪ੍ਰੀਖਣ ਇਸ ਸਾਲ ਦੇ ਅੰਤ ’ਚ ਸ਼ੁਰੂ ਹੋ ਸਕਦੇ ਹਨ।