ਲੁਧਿਆਣਾ ‘ਚ ਜੋੜੇ ਵਿਚਕਾਰ ਹੋਈ ਤਕਰਾਰ; ਵਿਅਕਤੀ ਨੇ ਔਰਤ ‘ਤੇ ਕੀਤਾ ਚਾਕੂ ਨਾਲ ਵਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰਪੁਰਾ ਨੇੜੇ ਇਕ ਜੋੜੇ 'ਚ ਹੋਈ ਆਪਸੀ ਤਕਰਾਰ ਤੋਂ ਬਾਅਦ ਇਕ ਵਿਅਕਤੀ ਨੇ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਦੋਂ ਵਿਅਕਤੀ ਨੇ ਜਨਾਨੀ ਸੇ ਹੱਥ ਤੇ ਚਾਕੂ ਮਾਰਿਆ ਤਾ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਰਾਹਗੀਰ ਮੌਕੇ 'ਤੇ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਵਿਅਕਤੀ ਕੋਲੋਂ ਚਾਕੂ ਖੋਹ ਲਿਆ। ਇਸ ਖਿੱਚੋਤਾਣੀ ਵਿੱਚ ਰਾਹਗੀਰ ਦੇ ਹੇਠ ਤੇ ਵੀ ਚਾਕੂ ਲਗ ਗਿਆ। ਲੋਕਾਂ ਨੇ ਵਿਅਕਤੀ ਨੂੰ ਫੜ ਲਿਆ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੀੜਤ ਜਨਾਨੀ ਨੇ ਦੱਸਿਆ ਕਿ ਉਸ ਦਾ ਪਤੀ ਨਾਲ ਵਿਵਾਦ ਦੇ ਚਲਦੇ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਜਨਾਨੀ ਦਾ ਸਤੀਸ਼ ਕੁਮਾਰ ਨਾਮ ਦੇ ਵਿਅਕਤੀ ਨਾਲ ਰਿਲੇਸ਼ਨ ਬਣ ਗਏ। ਜਿਸ ਤੋਂ ਬਾਅਦ ਉਹ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਲਗ ਗਈ। ਉਸ ਦੌਰਾਨ ਵਿਅਕਤੀ ਨੇ ਜਨਾਨੀ ਦੀਆ ਅਸ਼ਲੀਲ ਫੋਟੋ ਵੀ ਖਿੱਚਿਆ ਅਤੇ ਵੀਡੀਓ ਵੀ ਬਣਾ ਲਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੀ ਨਹੀਂ ਬਣੀ ਸੀ। ਇਸ ਲਈ ਦੋਵੇ ਵੱਖ ਹੋ ਗਏ ਸਨ। ਇਹ ਸਭ ਤੋਂ ਬਣ ਉਸ ਵਿਅਕਤੀ ਵਲੋਂ ਉਸ ਜਨਾਨੀ ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

More News

NRI Post
..
NRI Post
..
NRI Post
..