ਦੀਪ ਸਿੱਧੂ ਦੀ ਵਧਾਈ 7 ਦਿਨਾਂ ਹੋਰ ਰਿਮਾਂਡ

by vikramsehajpal

ਦਿੱਲੀ,(ਦੇਵ ਇੰਦਰਜੀਤ) :ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਉੱਤੇ ਹੋਈ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਐਕਟਰ ਦੀਪ ਸਿੱਧੂ ਦੀ ਪੁਲਸ ਹਿਰਾਸਤ ਵਧਾ ਦਿੱਤੀ ਗਈ ਹੈ। ਦੀਪ ਸਿੱਧੂ ਨੂੰ ਇਕ ਵਾਰ ਫੇਰ 7 ਦਿਨਾਂ ਦੀ ਪੁਲਸ ਰਿਮਾਂਡ ਉੱਤੇ ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ।

ਦੱਸਣਯੋਗ ਹੈ ਕੀ ਇਸ ਤੋਂ ਪਹਿਲਾਂ ਵੀ ਹਿੰਸਾ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ 7 ਦਿਨਾਂ ਦੀ ਪੁਲਸ ਰਿਮਾਂਡ ਉੱਤੇ ਭੇਜਿਆ ਗਿਆ ਸੀ। ਕ੍ਰਾਈਮ ਬਰਾਂਚ ਦੀ ਲੰਬੀ ਪੁੱਛ-ਗਿੱਛ ਵਿਚ ਦੀਪ ਨੇ ਲਾਲ ਕਿਲਾ ਹਿੰਸਾ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਸਨ। ਦਿੱਲੀ ਹਿੰਸਾ ਦੀ ਯੋਜਨਾ ਦਾ ਪਰਦਾਫ਼ਾਸ਼ ਕਰਨ ਲਈ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਕਮਿਸ਼ਨਰ ਬੀ.ਕੇ. ਸਿੰਘ ਅਤੇ ਡੀ.ਸੀ.ਪੀ. ਮੋਨਿਕਾ ਭਾਰਦਵਾਜ ਨੇ ਵੀ ਦੀਪ ਸਿੱਧੂ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਇਲਾਵਾ ਕਿਸੇ ਵੱਡੀ ਸਾਜਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਆਈ.ਬੀ. ਦੇ ਅਧਿਕਾਰੀ ਵੀ ਦੀਪ ਤੋਂ ਪੁੱਛ-ਗਿੱਛ 'ਚ ਸ਼ਾਮਲ ਹੋਏ ਸਨ।