ਕਾਂਗਰਸ ਨੇ ਫਿਰ ਮੰਗੇ ਸਰਜੀਕਲ ਸਟਰਾਇਕ ਦੇ ਸਬੂਤ – ਮੋਦੀ ਦਾ ਪਲਟਵਾਰ

by

ਨਵੀਂ ਦਿੱਲੀ , 22 ਮਾਰਚ ( NRI MEDIA )

ਭਾਰਤ ਵਿੱਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਉੱਤੇ ਜਵਾਬੀ ਕਾਰਵਾਈ ਕਰਦੇ ਹੋਏ ਭਾਰਤ ਨੇ ਏਅਰ ਸਟਰਾਇਕ ਕੀਤੀ ਸੀ ਜਿਸ ਤੇ ਇਕ ਵਾਰ ਫਿਰ ਭਾਰਤ ਵਿੱਚ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਹੈ , ਕਾਂਗਰਸ ਦੇ ਸੀਨੀਅਰ ਆਗੂ ਸੇਮ ਪਿਟਰੋਦਾ ਨੇ ਹੁਣ ਇੱਕ ਵਾਰ ਫਿਰ ਭਾਰਤ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੇ ਸਬੂਤ ਮੰਗੇ ਹਨ ਜਿਸ ਤੋਂ ਬਾਅਦ ਉਹ ਬੀਜੇਪੀ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਸ਼ਾਨੇ ਤੇ ਆ ਗਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਭਾਰਤੀ ਸੈਨਾ ਦਾ ਅਪਮਾਨ ਕਰਦੀ ਅਤੇ ਪਾਕਿਸਤਾਨ ਦਾ ਗੁਣਗਾਨ ਕਰਦੀ ਹੈ |


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਵਾਰ-ਵਾਰ ਸਾਡੀ ਫੌਜ ਦਾ ਅਪਮਾਨ ਕੀਤਾ ਹੈ, ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ,' ਮੈਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵਿਰੋਧੀ ਧਿਰ ਦੇ ਨੇਤਾਵਾਂ ਦੇ ਬਿਆਨ 'ਤੇ ਉਨ੍ਹਾਂ ਤੋਂ ਸਵਾਲ ਪੁੱਛੋ, ਉਨ੍ਹਾਂ ਨੂੰ ਦੱਸੋ ਕਿ ਕੀ 130 ਕਰੋੜ ਭਾਰਤੀ ਉਨ੍ਹਾਂ ਨੂੰ ਭੁੱਲ ਜਾਣਗੇ ਜਾਂ ਉਨ੍ਹਾਂ ਦੇ ਬਿਆਨ ਲਈ ਉਨ੍ਹਾਂ ਨੂੰ ਮੁਆਫ ਕਰ ਦੇਣਗੇ, ਫੌਜ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਵੋ , ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਅੱਤਵਾਦ ਵਿਰੁੱਧ ਇਕ ਮਜ਼ਬੂਤ ​​ਕਦਮ ਨਹੀਂ ਚੁੱਕਣਾ ਚਾਹੁੰਦੀ ਸੀ |


ਜ਼ਿਕਰਯੋਗ ਹੈ ਕਿ ਕਿ ਗਾਂਧੀ ਪਰਿਵਾਰ ਦੇ ਨੇੜੇ ਸੈਮ ਪਿਤਰੋਦਾ ਨੇ ਕਿਹਾ ਸੀ ਕਿ ਪੁਲਵਾਮਾ ਹਮਲੇ ਲਈ ਸਮੁੱਚੇ ਪਾਕਿਸਤਾਨ ਨੂੰ ਗਲਤ ਸਮਝਣਾ ਸਹੀ ਨਹੀਂ ਹੈ , ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਦੀ ਗਲਤੀ ਲਈ ਪੂਰੇ ਦੇਸ਼ ਨੂੰ ਗ਼ਲਤ ਨਾ ਕਿਹਾ ਜਾਵੇ , ਸੈਮ ਪਿਤਰੋਦਾ ਨੇ ਕਿਹਾ ਕਿ ਉਹ ਇਸ ਥਿਊਰੀ ਵਿਚ ਵਿਸ਼ਵਾਸ ਨਹੀਂ ਕਰਦੇ , ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲੇ ਦੇ ਬਾਅਦ ਅਸੀਂ ਪਾਕਿਸਤਾਨ ਤੇ ਐਕਸ਼ਨ ਲੈ ਸਕਦੇ ਸੀ ਪਰ ਅਜਿਹਾ ਕਰਨਾ ਸਹੀ ਨਹੀਂ ਸੀ |


More News

NRI Post
..
NRI Post
..
NRI Post
..