ਕਾਂਗਰਸ ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ

by jagjeetkaur

ਨਵੀਂ ਦਿੱਲੀ, 26 ਅਪ੍ਰੈਲ 2024 – ਕਾਂਗਰਸ ਨੇ ਹਰਿਆਣਾ ਦੀਆਂ 10 ਵਿੱਚੋਂ 8 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਹਿਸਾਰ ਤੋਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੀ ਟਿਕਟ ਨਹੀਂ ਦਿੱਤੀ ਗਈ ਹੈ। ਉਸ ਨੂੰ ਹਿਸਾਰ ਅਤੇ ਸੋਨੀਪਤ ਤੋਂ ਟਿਕਟ ਮਿਲਣ ਦੀ ਚਰਚਾ ਸੀ। ਉਨ੍ਹਾਂ ਦੀ ਥਾਂ ਹਿਸਾਰ ਤੋਂ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼ ਅਤੇ ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ ਨੂੰ ਟਿਕਟ ਦਿੱਤੀ ਗਈ ਹੈ।