ਕਾਂਗਰਸ ਸਰਕਾਰ ਨੇ ਚਾਰ ਸਾਲਾਂ ‘ਚ ਰੋਪੜ ਦਾ ਕੁਝ ਨਹੀਂ ਸੰਵਾਰਿਆ : ਡਾ. ਦਲਜੀਤ ਸਿੰਘ ਚੀਮਾ

by vikramsehajpal

ਰੂਪਨਗਰ (ਸੱਜਣ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਚਾਰ ਸਾਲਾਂ ਵਿਚ ਰੋਪੜ ਜ਼ਿਲੇ ਖਾਸ ਤੋਰ 'ਤੇ ਰੋਪੜ ਸ਼ਹਿਰ ਦਾ ਕੁਝ ਨਹੀਂ ਸੰਵਾਰਿਆ ਤੇ ਕਾਂਗਰਸੀ ਆਪਣੇ ਹੀ ਢਿੱਡ ਭਰਨ 'ਤੇ ਲੱਗੇ ਰਹੇ।

ਦੱਸ ਦਈਏ ਕੀ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਏਜੰਡੇ 'ਤੇ ਰੋਪੜ ਦਾ ਵਿਕਾਸ ਕਦੇ ਨਹੀਂ ਰਿਹਾ ਬਲਕਿ ਕਾਂਗਰਸੀ ਆਗੂ ਰੋਪੜ ਵਿਚ ਮਾਇਨਿੰਗ, ਨਜਾਇਜ਼ ਸ਼ਰਾਬ ਤੇ ਹੋਰ ਧੰਦਿਆਂ ਵਿਚ ਡਟੇ ਰਹੇ ਤੇ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।

ਉਹਨਾਂ ਕਿਹਾ ਕਿ ਕਾਂਗਰਸੀ ਨਜਾਇਜ਼ ਧੰਦਿਆਂ ਤੋਂ ਕਮਾਈ ਨੂੁੰ ਲੈ ਕੇ ਆਪਸ ਵਿਚ ਲੜ ਝਗੜ ਰਹੇ ਹਨ ਅਤੇ ਪਿਛਲੇ ਦਿਨੀਂ ਕਾਂਗਰਸ ਦੀ ਹੋਈ ਮੀਟਿੰਗ ਵਿਚ ਇਕ ਆਗੂ ਵੱਲੋਂ ਇਹਨਾਂ ਧੰਦਿਆਂ ਵਿਚ ਹਿੱਸਾ ਨਾ ਮਿਲਣ ਲਈ ਰੋਣਾ ਰੋਣ ਨੇ ਆਪ ਹੀ ਇਸਦੀ ਪੋਲ੍ਹ ਖੋਲ੍ਹ ਦਿੱਤੀ ਹੈ ਕਿ ਚਾਰ ਸਾਲਾਂ ਵਿਚ ਕਾਂਗਰਸ ਦਾ ਏਜੰਡਾ ਕੀ ਸੀ।