ਕਾਂਗਰਸ ਨੇਤਾ ਦੇ ਪੁੱਤਰ ਦਾ ਕਤਲ, ਹਮਲਾਵਰਾਂ ਨੇ ਚਲਾਈਆਂ ਗੋਲੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯਮੁਨਾਨਗਰ ’ਚ ਇਕ ਪੈਲੇਸ ਦੇ ਬਾਹਰ ਕਾਂਗਰਸ ਨੇਤਾ ਰਾਜਿੰਦਰ ਵਾਲਮੀਕਿ ਦੇ ਪੁੱਤਰ ਜਾਨੂੰ ਦਾ ਇਕ ਦਰਜਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ’ਚ ਉਨ੍ਹਾਂ ਦੇ 3 ਸਾਥੀਆਂ ਨੂੰ ਵੀ ਗੋਲੀਆਂ ਲੱਗੀਆਂ। ਘਟਨਾ ਉਸ ਸਮੇਂ ਵਾਪਰੀ, ਜਦੋਂ ਜਾਨੂੰ ਤੇ ਉਸ ਦੇ ਸਾਥੀ ਇਕ ਵਿਆਹ ਸਮਾਰੋਹ ਤੋਂ ਬਾਹਰ ਨਿਕਲੇ ਹੀ ਸਨ।

ਇਸ ਦੌਰਾਨ ਇਕ ਕਾਰ ’ਤੇ ਸਵਾਰ ਹੋ ਕੇ ਆਏ ਕਰੀਬ ਇਕ ਦਰਜਨ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਾਨੂੰ ਦੇ ਸਿਰ ’ਚ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਹ ਉੱਥੇ ਹੀ ਡਿੱਗ ਗਏ। ਜਾਨੂੰ ਦੇ ਤਿੰਨ ਦੋਸਤਾਂ ਰਜਤ, ਅਨਮੋਲ ਅਤੇ ਇਕ ਹੋਰ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।