ਖ਼ਰੀਦ ਸ਼ੁਰੂ ਹੋਣ ਮੌਕੇ ਫੋਟੋਆਂ ਖਿਚਵਾ ਕੇ ਮਸ਼ਹੂਰੀ ਕਰਨ ਵਾਲੇ ਕਾਂਗਰਸੀ ਲੀਡਰ ਸਾਹਮਣੇ ਆ ਕੇ ਬਾਰਦਾਨੇ ਦਾ ਹੱਲ ਕਰਨ : ਬੱਬੀ ਦਾਨੇਵਾਲਾ

by vikramsehajpal

ਮਾਨਸਾ (ਐੱਨ.ਆਰ.ਆਈ. ਮੀਡਿਆ)- ਮਾਨਸਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਬਾਰਦਾਨਾ ਖਤਮ ਹੋਣ ਨੂੰ ਲੈ ਕੇ ਅੱਜ ਸਰਸਾ ਰੋਡ ਉੱਪਰ ਆੜ੍ਹਤੀਆ ਕਿਸਾਨ ਅਤੇ ਮਜ਼ਦੂਰ ਵਰਗ ਵੱਲੋਂ ਸਰਸਾ ਰੋਡ ਉੱਪਰ ਜਾਮ ਲਗਾਇਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਆਡ਼੍ਹਤੀਆ ਯੂਨੀਅਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲਾ ਨੇ ਕਿਹਾ ਕਿ ਅਸੀਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਸੂਚਿਤ ਕਰ ਦਿੱਤਾ ਸੀ। ਕਿ ਚਾਰ ਪੰਜ ਦਿਨ ਤੋਂ ਵੱਧ ਦਾ ਬਾਰਦਾਨਾ ਨਹੀਂ ਹੈ ਇਸ ਲਈ ਪੁਖ਼ਤਾ ਪ੍ਰਬੰਧ ਕਰੇ ਜਾਣ ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਿਹੜੇ ਕਾਂਗਰਸੀ ਲੀਡਰ ਖਰੀਦ ਸ਼ੁਰੂ ਹੋਣ ਮੌਕੇ ਫੋਟੋਆਂ ਖਿਚਵਾ ਕੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਂਦੇ ਰਹੇ। ਅਤੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਆਪਣਾ ਨਾਮ ਚਮਕਾਉਣ ਦੇ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਖਰੀਦ ਕੇਂਦਰਾਂ ਵਿਚ ਹੁਣ ਆ ਕੇ ਬਾਰਦਾਨੇ ਦਾ ਹੱਲ ਕਰਨ ਇਸ ਮੌਕੇ ਜਿੱਥੇ ਮੌਸਮ ਖ਼ਰਾਬ ਹੈ ਬੇਮੌਸਮੀ ਬਾਰਸ਼ ਕਾਰਨ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਬਾਰਦਾਨਾ ਨਾ ਹੋਣ ਕਾਰਨ ਜਿੱਥੇ ਮਜ਼ਦੂਰ ਬਰਗ ਵਿਹਲਾ ਬੈਠਾ ਹੈ ਉਥੇ ਹੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਮਜ਼ਦੂਰ ਵਰਗ ਦੇ ਨੇਤਾਵਾਂ ਕਿਸਾਨ ਵਰਗ ਦੇ ਨੇਤਾਵਾਂ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਖੂਬ ਰਗੜੇ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਰਦਾਨੇ ਦੀ ਘਾਟ ਆਵੇਗੀ ਤਾਂ ਫਿਰ ਦੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ।ਇਸ ਮੌਕੇ ਮਨੋਜ ਕੁਮਾਰ, ਭੂਸ਼ਨ ਕੁਮਾਰ ,ਕਾਲਾ ਰੱਲਾ, ਮਨੀ ਬਾਂਸਲ, ਰਾਕੇਸ਼ ਕਾਕੂ, ਬਿੰਦਰਪਾਲ 'ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਕਣਕ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਅਨਾਜ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਬਾਰਦਾਨੇ ਸਮੇਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜਦੋਂ ਕਿ ਹੁਣ ਸਾਰਾ ਢਾਂਚਾ ਹੀ ਚੌਪਟ ਕਰਕੇ ਰੱਖ ਦਿੱਤਾ ਹੈ ਖਰੀਦ ਕੇਂਦਰਾਂ ਤੇ ਕਿਸੇ ਤਰ੍ਹਾਂ ਦੀਆਂ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਆੜ੍ਹਤੀਆਂ ਅਤੇ ਕਿਸਾਨ ਵਰਗ ਬਹੁਤ ਦੁਖੀ ਹੈ।

ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਜਿਥੇ ਬੇਮੌਸਮੀ ਬਾਰਸ਼ ਕਾਰਨ ਖਰਾਬ ਹੋ ਰਹੀ ਹੈ। ਉੱਥੇ ਹੀ ਪੰਜਾਬ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਦੀ ਫਸਲ ਬਰਬਾਦ ਕਰਨ ਵਿੱਚ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਸੰਬੋਧਨ ਕਰਦਿਆਂ ਜਿੱਥੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਰਗੜੇ ਲਗਾਏ ਉੱਥੇ ਹੀ ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਬਚਿੱਤਰ ਸਿੰਘ ਨੇ ਕਿਹਾ ਕਿ ਮਜ਼ਦੂਰ ਵਰਗ ਕਈ ਕਈ ਦਿਨਾਂ ਤੋਂ ਬੇਰੁਜ਼ਗਾਰ ਮੰਡੀਆਂ ਵਿਚ ਬੈਠਾ ਹੈ। ਮਜ਼ਦੂਰ ਵਰਗ ਦੀ ਆਸ ਹੁੰਦੀ ਹੈ ਕਿ ਛੇ ਮਹੀਨਿਆਂ ਬਾਅਦ ਕਣਕ ਦਾ ਸੀਜ਼ਨ ਆਵੇਗਾ ਤਾਂ ਉਹ ਇੱਕ ਸਾਲ ਲਈ ਆਪਣੇ ਬੱਚਿਆਂ ਦੀ ਅਨਾਜ ਇਕੱਠਾ ਕਰੇਗਾ। ਪਰ ਪੰਜਾਬ ਸਰਕਾਰ ਦੀਆਂ ਮਾਡ਼ੀਆ ਨੀਤੀਆਂ ਹਰ ਸਾਲ ਮਜ਼ਦੂਰ ਵਰਗ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੰਦੀਆਂ ਹਨ। ਇਸ ਵਾਰ ਵੀ ਮੰਡੀਆਂ ਵਿੱਚ ਬਾਰਦਾਨਾ ਨਾ ਪਹੁੰਚਣ ਕਰਕੇ ਮਜ਼ਦੂਰ ਵਰਗ ਵਿਹਲਾ ਬੈਠਾ ਹੈ ਅਤੇ ਬਹੁਤ ਨਿਰਾਸ਼ਾ ਦੇ ਆਲਮ ਵਿੱਚ ਹੈ। ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ ਅਤੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੰਡੀਆਂ ਵਿਚ ਬਾਰਦਾਨੇ ਦਾ ਅਜੇ ਮਜ਼ਦੂਰ ਵਰਗ ਨੂੰ ਆਉਂਦੀਆਂ ਦਿੱਕਤਾਂ ਦਾ ਹੱਲ ਕਰੇ।