ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਕਾਂਗਰਸੀ ਐੱਮ. ਪੀ ਮੁਹੰਮਦ ਸਦੀਕ ਕਿਹਾ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਜਿਥੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਪਹੁੰਚ ਰਹੇ ਹਨ, ਉਥੇ ਭਗਵੰਤ ਮਾਨ ਦੇ ਦੋਸਤ ਤੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਹਨ।ਮੁਹੰਮਦ ਸਦੀਕ ਨੇ ਇਸ ਦੌਰਾਨ ਕਿਹਾ, 'ਮੈਨੂੰ ਸੱਦਾ ਪੱਤਰ ਮਿਲਆ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿਉਂਕਿ ਕੋਈ ਬੰਦਾ ਸੱਦਾ ਪੱਤਰ ਭੇਜੇ ਤੇ ਅਦਬ ਕਰੇ ਤਾਂ ਉਥੇ ਪਹੁੰਚਣਾ ਬਹੁਤ ਜ਼ਰੂਰੀ ਹੈ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਭੂਮੀ 'ਤੇ ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕ ਰਹੇ ਹਨ, ਇਹ ਪਹਿਲੀ ਵਾਰ ਹੋ ਰਿਹਾ ਹੈ। ਆਪਣੀ ਪਾਰਟੀ ਦੀ ਹਾਰ ਬਾਰੇ ਗੱਲ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ, 'ਮੈਂ ਸਮਝਦਾ ਹਾਂ ਕਿ ਲੋਕ ਬਦਲਾਅ ਚਾਹੁੰਦੇ ਸਨ ਤੇ ਉਨ੍ਹਾਂ ਨੇ ਬਦਲਾਅ ਲਿਆਂਦਾ ਹੈ। ਇਹ ਲੋਕ ਰਾਜ ਹੈ ਤੇ ਲੋਕ ਰਾਜ 'ਚ ਇੰਝ ਹੀ ਹੁੰਦਾ ਹੈ।”

ਉਨ੍ਹਾਂ ਅੱਗੇ ਕਿਹਾ, 'ਭਗਵੰਤ ਮਾਨ ਜਦੋਂ ਕਾਲਜ 'ਚ ਪੜ੍ਹਦੇ ਸਨ ਤਾਂ ਉਦੋਂ ਉਨ੍ਹਾਂ ਨੇ ਸਟੇਜ ਮੇਰੇ ਨਾਲ ਸ਼ੁਰੂ ਕੀਤੀ ਸੀ। ਆਪਣੇ ਪ੍ਰੋਗਰਾਮ ਤੋਂ ਬਾਅਦ ਗੱਡੀ 'ਚ ਬੈਠ ਕੇ ਅਸੀ ਦੋਵੇਂ ਇਹੀ ਗੱਲਬਾਤ ਕਰਦੇ ਸੀ ਕਿ ਮੁਲਕ ਦੀ ਗਰੀਬੀ ਕਿਵੇਂ ਦੂਰ ਹੋ ਸਕਦੀ ਹੈ। ਭਗਵੰਤ ਮਾਨ ਦੀ ਸੋਚ ਬਹੁਤ ਵਧੀਆ ਹੈ। ਉਹ ਹਮੇਸ਼ਾ ਆਮ ਗੱਲਾਂ ਕਰਦਾ ਹੈ ਤੇ ਆਮ ਲੋਕਾਂ ਬਾਰੇ ਗੱਲਾਂ ਕਰਦਾ ਹੈ।

More News

NRI Post
..
NRI Post
..
NRI Post
..