ਮੋਦੀ-ਸ਼ਾਹ ਦੀ ਰਾਜਨੀਤੀ ‘ਤੇ ਕਾਂਗਰਸ ਦਾ ਤੀਖਾ ਵਾਰ

by nripost

ਨਵੀਂ ਦਿੱਲੀ (ਪਾਇਲ): ਨੈਸ਼ਨਲ ਹੈਰਾਲਡ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਐਤਵਾਰ ਨੂੰ ਐੱਫ ਆਈ ਆਰ ਦਰਜ ਕੀਤੇ ਜਾਣ ’ਤੇ ਕਾਂਗਰਸ ਨੇ ਦੋਸ਼ ਲਾਇਆ ਕਿ ‘ਮੋਦੀ-ਸ਼ਾਹ ਦੀ ਜੋੜੀ’ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਵਿਰੁੱਧ ਤੰਗ ਪ੍ਰੇਸ਼ਾਨ, ਡਰਾਉਣ-ਧਮਕਾਉਣ ਅਤੇ ਬਦਲਾਖੋਰੀ ਦੀਆਂ ਸ਼ਰਾਰਤੀ ਰਾਜਨੀਤੀ ਜਾਰੀ ਰੱਖ ਰਹੀ ਹੈ।

ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਨੈਸ਼ਨਲ ਹੈਰਾਲਡ ਮਾਮਲਾ ‘ਪੂਰੀ ਤਰ੍ਹਾਂ ਨਾਲ ਬੇਬੁਨਿਆਦ ਕੇਸ’ ਹੈ ਅਤੇ ਅੰਤ ਵਿੱਚ ਨਿਆਂ ਦੀ ਜਿੱਤ ਹੋਵੇਗੀ।

ਐਕਸ (X) 'ਤੇ ਇੱਕ ਪੋਸਟ ਵਿੱਚ ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ, ‘‘ਮੋਦੀ-ਸ਼ਾਹ ਦੀ ਜੋੜੀ ਆਈ ਐੱਨ ਸੀ (INC) ਦੀ ਚੋਟੀ ਦੀ ਲੀਡਰਸ਼ਿਪ ਵਿਰੁੱਧ ਤੰਗ ਪ੍ਰੇਸ਼ਾਨ,ਡਰਾਉਣ-ਧਮਕਾਉਣ ਅਤੇ ਬਦਲਾਖੋਰੀ ਦੀ ਫਿਤਰਤੀ ਰਾਜਨੀਤੀ ਜਾਰੀ ਰੱਖ ਰਹੀ ਹੈ। ਧਮਕੀਆਂ ਦੇਣ ਵਾਲੇ ਖੁਦ ਅਸੁਰੱਖਿਅਤ ਅਤੇ ਡਰੇ ਹੋਏ ਹਨ।’’

ਉਨ੍ਹਾਂ ਕਿਹਾ, ‘‘ਨੈਸ਼ਨਲ ਹੈਰਾਲਡ ਮਾਮਲਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਕੇਸ ਹੈ। ਅੰਤ ਵਿੱਚ ਨਿਆਂ ਦੀ ਜਿੱਤ ਹੋਵੇਗੀ। ਸਤਿਆਮੇਵ ਜਯਤੇ।" ਕਾਂਗਰਸ ਦੇ ਬੁਲਾਰੇ ਅਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਕਿਹਾ ਕਿ ਐੱਫ ਆਈ ਆਰ ‘‘ਨਾ ਨਵੀਂ ਸ਼ਰਾਬ ਹੈ, ਨਾ ਨਵੀਂ ਬੋਤਲ ਅਤੇ ਨਾ ਹੀ ਨਵੇਂ ਗਿਲਾਸ।’’

ਉਧਰ ਸੀਨੀਅਰ ਕਾਂਗਰਸੀ ਆਗੂ ਪ੍ਰਮੋਦ ਤਿਵਾੜੀ ਨੇ ਇਸ ਘਟਨਾਕ੍ਰਮ 'ਤੇ ਸਰਕਾਰ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਅੰਗਰੇਜ਼ ਹੁਕਮਰਾਨਾਂ ਵਾਂਗ ਕੰਮ ਕਰ ਰਹੀ ਹੈ,ਜਿਨ੍ਹਾਂ ਨੇ ਲੋਕਾਂ ਦੇ ਜਮਹੂਰੀ ਹੱਕ ਖੋਹ ਲਏ ਸਨ।

ਉਨ੍ਹਾਂ ਕਿਹਾ,"ਇਹ ਬਦਲਾਖੋਰੀ ਦੀ ਰਾਜਨੀਤੀ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਅਸੀਂ ਪਹਿਲਾਂ ਕਦੇ ਨਹੀਂ ਝੁਕੇ,ਨਾ ਹੁਣ ਝੁਕਾਂਗੇ ਅਤੇ ਨਾ ਹੀ ਭਵਿੱਖ ਵਿੱਚ। ਗਾਂਧੀ ਪਰਿਵਾਰ ਨੇ ਹਮੇਸ਼ਾ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ ਅਤੇ ਅਸੀਂ ਲੋਕਤੰਤਰ ਦੀ ਆਜ਼ਾਦੀ ਲਈ ਲੜਦੇ ਰਹਾਂਗੇ।"

More News

NRI Post
..
NRI Post
..
NRI Post
..