9 ਘੰਟੇ ਕਾਂਗਰਸੀਆਂ ਨੇ ਘੇਰਿਆ ਥਾਣਾ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਥਾਣਾ 8 ਦੀ ਫੋਕਲ ਪੁਆਇੰਟ ਚੋਕੀ ਅਧੀਨ ਪੈਂਦੇ ਸੰਜੇ ਗਾਂਧੀ ਨਗਰ 'ਚ ਇਕ ਕਨਾਲ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਉਸਾਰੀ ਕਰਨ ਤੇ ਜਾਅਲੀ ਦਸਤਾਵੇਜ਼ ਦੇ ਸਹਾਰੇ ਇਮਾਰਤ 'ਚ ਬਿਜਲੀ ਦਾ ਮੀਟਰ ਲਵਾਉਣ ਦੇ ਮਾਮਲੇ 'ਚ ਵਾਰਡ ਨੰਬਰ 3 ਦੀ ਕਾਂਗਰਸੀ ਕੋਸਲਰ ਰਿਸ਼ਾ ਸੈਣੀ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਸੀ।

ਕੋਸਲਰ ਦੇ ਪਤੀ ਦੀ ਗ੍ਰਿਫਤਾਰੀ ਦੇ ਚਲਦੇ ਹੀ ਜ਼ਿਲਾ ਕਾਂਗਰਸ ਸ਼ਹਿਰੀਂ ਦੇ ਪ੍ਰਧਾਨ, ਸਾਬਕਾ ਵਿਧਾਇਕ ਰਾਜਿੰਦਰ ਬੇਰੀ ਹੋਰ ਵੀ ਵਿਧਾਇਕਾਂ ਵਲੋਂ ਧਰਨਾ - ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਧਰਨੇ ਦੌਰਾਨ ਆਪ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 9 ਘੰਟੇ ਚਲੇ ਪ੍ਰਦਰਸ਼ਨ ਤੋਂ ਬਾਅਦ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਸੁਧਿਲ ਰਿੰਕੂ ਦੇ ਕਿਹਾ ਕਿ ਪੁਲਿਸ ਨੇ ਨਾਜਾਇਜ਼ ਢੰਗ ਨਾਲ ਕੀਤੀ ਕਾਰਵਾਈ ਦਾ ਵਿਰੋਧ ਕਰਨ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਣਾ ਪੱਖ ਰੱਖਿਆ।