ਕੋਰੋਨਾ ਨੂੰ ਲੈ ਕੇ ਕਾਂਗਰਸ ਦਾ ਵੱਡਾ ਫੈਸਲਾ, ਨਹੀਂ ਹੋਵੇਗੀ ਕੋਈ ਚੋਣ ਰੈਲੀ

by jaskamal

ਨਿਊਜ਼ ਡੈਸਕ (ਜਸਕਮਲ) : ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਧ ਰਹੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮੱਦੇਨਜ਼ਰ ਯੂਪੀ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੱਡਾ ਫੈਸਲਾ ਲਿਆ ਹੈ। ਪਾਰਟੀ ਦੀ ਸਮੂਹ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਯੂਪੀ 'ਚ ਕੋਈ ਵੱਡੀ ਚੋਣ ਰੈਲੀ ਨਹੀਂ ਕੀਤੀ ਜਾਵੇਗੀ।

ਯੂਪੀ ਚੋਣਾਂ 'ਚ ਕਾਂਗਰਸ ਵਰਚੂਅਲ ਰੈਲੀ 'ਤੇ ਜ਼ੋਰ ਦੇਵੇਗੀ। ਪਾਰਟੀ ਨੇ ਸੂਬੇ 'ਚ ਹੋਣ ਵਾਲੀ ਲੜਕੀਆਂ ਦੀ ਮੈਰਾਥਨ ਦੌੜ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਲੀਡਰਸ਼ਿਪ ਨੇ ਵਾਰਾਣਸੀ ਤੇ ਆਜਮਗੜ੍ਹ 'ਚ ਹੋਣ ਵਾਲੀ ਮੈਰਾਥਨ ਨੂੰ ਰੱਦ ਕਰ ਦਿੱਤਾ ਹੈ। ਅੱਜ ਆਜਮਗੜ੍ਹ 'ਚ ਜਦੋਂ ਕਿ ਵਾਰਾਣਸੀ 'ਚ 9 ਜਨਵਰੀ ਨੂੰ ਲੜਕੀਆਂ ਦੀ ਮੈਰਾਥਨ ਦੌੜ ਕਰਵਾਈ ਜਾਣੀ ਸੀ, ਪਰ ਹੁਣ ਇਸ ਨੂੰ ਅਗਲੇ ਨੋਟਿਸ ਤਕ ਰੱਦ ਕਰ ਦਿੱਤਾ ਗਿਆ ਹੈ।

ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ, ਜਦੋਂ ਇਸ ਮੈਰਾਥਨ ਦੌੜ 'ਚ ਵੱਡੀ ਗਿਣਤੀ 'ਚ ਲੜਕੀਆਂ ਇਕੱਠੀਆਂ ਹੋ ਰਹੀਆਂ ਸਨ। ਇਸ ਭੀੜ ਕਾਰਨ ਕਈ ਵਾਰ ਇਨ੍ਹਾਂ ਦੌੜਾਂ 'ਚ ਹਫੜਾ-ਦਫੜੀ ਵੀ ਹੋਈ।