ਹਾਰ ਤੋਂ ਬਾਅਦ ਐਂਡਰਿਉ ਸ਼ੀਅਰ ਬੈਕਫੁੱਟ ਤੇ – ਪਾਰਟੀ ਮੈਂਬਰਾਂ ਨੇ ਚੁੱਕੇ ਸਵਾਲ

by mediateam

ਟੋਰਾਂਟੋ , 29 ਅਕਤੂਬਰ ( NRI MEDIA )

ਕੰਜ਼ਰਵੇਟਿਵ ਪਾਰਟੀ ਵੱਲੋਂ ਸਰਕਾਰ ਬਣਾਉਣ ਲਈ ਸੰਘੀ ਚੋਣਾਂ ਵਿਚ ਲੋੜੀਂਦੀਆਂ ਸੀਟਾਂ ਜਿੱਤਣ ਵਿਚ ਅਸਫਲ ਰਹਿਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਕੁਝ ਮੈਂਬਰ ਇਹ ਪ੍ਰਸ਼ਨ ਕਰ ਰਹੇ ਹਨ ਕਿ ਕੀ ਉਨ੍ਹਾਂ ਦੇ ਨੇਤਾ ਐਂਡਰਿਉ ਸ਼ੀਅਰ ਦੇ ਹੱਥ ਵਿਚ ਪਾਰਟੀ ਦੀ ਕਮਾਨ ਦਾ ਰਹਿਣਾ ਸਹੀ ਹੈ ਜਾ ਨਹੀਂ |


ਸੀਟੀਵੀ ਨਿਉਜ਼ ਨਾਲ ਇੱਕ ਫੋਨ ਇੰਟਰਵਿਉ ਵਿੱਚ, ਸਾਬਕਾ ਕੰਜ਼ਰਵੇਟਿਵ ਐਮ ਪੀ ਟੇਰੇਂਸ ਯੰਗ, ਜਿਸ ਨੇ ਓਕਵਿਲ, ਓਨਟ ਵਿੱਚ ਪਾਰਟੀ ਦੀ ਨੁਮਾਇੰਦਗੀ ਕੀਤੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਗ੍ਰੇਟਰ ਟੋਰਾਂਟੋ ਏਰੀਏ ਵਿੱਚ ਕਿੰਨੀ ਮਾੜੀ ਕਾਰਗੁਜ਼ਾਰੀ ਦਿਖਾਉਣ ਕਾਰਨ ਸ਼ੀਅਰ ਲੀਡਰਸ਼ਿਪ ਦਾ ਕੁਝ ਹੱਦ ਤੱਕ ਮੁਲਾਂਕਣ ਕਰਨਾ ਚਾਹੀਦਾ ਹੈ , ਯੰਗ ਨੇ ਕਿਹਾ, "ਉਸਨੇ ਪਹਿਲਾਂ ਹੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਜੀਟੀਏ ਵਿੱਚ ਉਨ੍ਹਾਂ ਨੂੰ ਕੋਈ ਸੀਟ ਨਹੀਂ ਮਿਲ ਸਕਦੀ। 

ਕੰਜ਼ਰਵੇਟਿਵਜ਼ ਨੇ ਇਸ ਚੋਣ ਵਿੱਚ ਜੀਟੀਏ ਦੀਆਂ ਚਾਰ ਸੀਟਾਂ ਤੋਂ ਇਲਾਵਾ ਹੋਰ ਸਾਰੀਆਂ ਸੀਟਾਂ ਗੁਆ ਦਿੱਤੀਆਂ ਹਨ ,ਸਾਬਕਾ ਕੰਜ਼ਰਵੇਟਿਵ ਐਮ ਪੀ ਟੇਰੇਂਸ ਯੰਗ ਤੋਂ ਇਲਾਵਾ ਸਟੀਫਨ ਹਾਰਪਰ ਦੀ ਸਾਬਕਾ ਪ੍ਰੈਸ ਸੈਕਟਰੀ, ਸਾਰਾ ਮੈਕਨਟੀਅਰ ਨੇ ਵੀ ਐਂਡਰਿਉ ਸ਼ੀਅਰ ਤੇ ਟਵੀਟ ਕਰ ਨਿਸ਼ਾਨਾ ਸਾਧਿਆ ਹੈ , ਇਨਾ ਚੋਣਾਂ ਤੋਂ ਬਾਅਦ ਕੰਜ਼ਰਵੇਟਿਵਜ਼ ਲੀਡਰ ਸ਼ੀਅਰ ਬੇਕਫੁੱਟ ਤੇ ਹਨ |