ਬਿਹਾਰ ਦੇ ਸਾਬਕਾ CM ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਬਿਹਾਰ ਦੇ ਜਮੁਈ ’ਚ ਅੰਬੇਡਕਰ ਜਯੰਤੀ ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਰਾਮ ਭਗਵਾਨ ਨਹੀਂ ਸਨ, ਉਹ ਤਾਂ ਤੁਲਲੀਦਾਸ ਅਤੇ ਵਾਲਮੀਕਿ ਦੀ ਰਾਮਾਇਣ ਦੇ ਪਾਤਰ ਸਨ। ਰਾਮਾਇਣ ’ਚ ਤਾਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਲਿਖੀਆਂ ਹਨ, ਇਸ ਲਈ ਅਸੀਂ ਉਸ ਨੂੰ ਮੰਨਦੇ ਹਾਂ ਪਰ ਰਾਮ ਨੂੰ ਨਹੀਂ ਜਾਣਦੇ।

ਉਨ੍ਹਾਂ ਨੇ ਕਿਹਾ ਕਿ ਜੋ ਬ੍ਰਾਹਮਣ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ, ਝੂਠ ਬੋਲਦੇ ਹਨ, ਉਸ ਤਰ੍ਹਾਂ ਦੇ ਬ੍ਰਾਹਮਣਾਂ ਤੋਂ ਪੂਜਾ-ਪਾਠ ਕਰਾਉਣਾ ਪਾਪਾ ਹੈ। ਪੂਜਾ-ਪਾਠ ਕਰਾਉਣ ਨਾਲ ਲੋਕ ਵੱਡੇ ਨਹੀਂ ਬਣਦੇ ਹਨ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮਾਂਝੀ ਨੇ ਰਾਮ, ਹਿੰਦੂ ਧਰਮ, ਬ੍ਰਾਹਮਣ ਆਦਿ ਨੂੰ ਲੈ ਕੇ ਅਜਿਹੀਆਂ ਗੱਲਾਂ ਆਖੀਆਂ ਹਨ।

More News

NRI Post
..
NRI Post
..
NRI Post
..