
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ 'ਮਿੱਤਰਾ ਦਾ ਨਾਂ ਚਲਦਾ' ਨੂੰ ਲੈ ਕੇ ਵਿਵਾਦ ਕਾਫੀ ਭੱਖਦਾ ਨਜ਼ਰ ਆ ਰਹੀਆਂ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਵਿੱਚ ਮਾਂ ਕਾਲੀ ਜੀ ਦਾ ਸਵਰੂਪ ਬਣਾ ਕੇ ਦਿਖਾਏ ਜਾਣ ਦੇ ਵਿਰੋਧ 'ਚ ਸ਼ਿਵ ਸੈਨਾ ਤੇ ਹਿੰਦੂ ਸੰਗਠਨ ਵਲੋਂ ਪੋਸਟਰ ਫੂਕ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਲਦ ਹੀ ਫਿਲਮ 'ਚੋ ਮਾਂ ਕਾਲੀ ਜੀ ਦਾ ਸਵਰੂਪ ਦਿਖਾਏ ਜਾਣ ਵਾਲੇ ਸੀਨ ਨੂੰ ਕੱਟਿਆ ਜਾਵੇ ।ਇਸ ਦੌਰਾਨ ਸ਼ਿਵ ਸੈਨਾ ਦੇ ਪ੍ਰਧਾਨ ਅਕਿੰਤ ਨੇ ਕਿਹਾ ਕਿ ਫਿਲਮ 'ਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ,ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਈ ਵਾਰ ਫ਼ਿਲਮਾਂ ਚ ਦੇਵੀ ਦੇਵਤਿਆਂ ਦਾ ਅਪਮਾਨ ਕੀਤਾ ਗਿਆ ਹੈ ।
ਹੋਰ ਖਬਰਾਂ
Rimpi Sharma
Rimpi Sharma