ਗੱਡੀ ’ਚ ਉੱਚੀ ਆਵਾਜ਼ ’ਚ ਗਾਣੇ ਲਾਉਣ ਨੂੰ ਲੈ ਕੇ ਹੋਈ ਤਕਰਾਰ ,ਚੱਲੀਆਂ ਗੋਲੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਉਦੋਵਾਲੀ ਖੁਰਦ 'ਚ ਗੱਡੀ ’ਚ ਉੱਚੀ ਆਵਾਜ਼ ’ਚ ਗਾਣੇ ਲਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ। ਮਾਮੂਲੀ ਤਕਰਾਰ ਦੌਰਾਨ ਭੁਪਿੰਦਰ ਸਿੰਘ ਭਿੰਦਾ ਅਤੇ ਅਣਪਛਾਤੇ ਨੌਜਵਾਨਾਂ ਨੇ ਬਲਦੇਵ ਸਿੰਘ ਅਤੇ ਬਲਬੀਰ ਸਿੰਘ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਇੱਟਾਂ ਰੋੜੇ ਮਾਰ ਹਮਲਾ ਕੀਤਾ।

ਬਲਬੀਰ ਸਿੰਘ ਨੇ ਦੱਸਿਆ ਭੁਪਿੰਦਰ ਸਿੰਘ ਭਿੰਦਾ ਆਪਣੇ ਇਕ ਅਣਪਛਾਤੇ ਨੌਜਵਾਨ ਨਾਲ ਆਪਣੀ ਗੱਡੀ ਵਿਚ ਉੱਚੀ-ਉੱਚੀ ਗਾਣੇ ਲਗਾ ਕੇ ਸੁਣ ਰਿਹਾ ਸੀ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵੱਲੋਂ ਸਾਡੇ ਨਾਲ ਹੱਥੋਪਾਈ ਕੀਤੀ ।ਜਦੋਂ ਅਸੀਂ ਘਰ ਸੁੱਤੇ ਪਏ ਸੀ ਤਾਂ ਭੁਪਿੰਦਰ ਇਕ ਗੱਡੀ ਅਤੇ ਤਿੰਨ ਮੋਟਰਸਾਈਕਲਾਂ ਸਮੇਤ ਨੌਜਵਾਨਾਂ ਨੇ ਸਾਡੇ ਘਰ ’ਤੇ ਹਮਲਾ ਕਰ ਗੋਲੀਆਂ ਚਲਾਈਆਂ ਅਤੇ ਇੱਟਾਂ ਰੋੜੇ ਬਰਸਾਏ।

ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਘਰ ਵਿੱਚ ਲੁੱਕ ਕੇ ਬਚਾਈ। ਪੁਲਿਸ ਨੇ ਹਮਲਾਵਰਾਂ ਵਲੋਂ ਚਲਾਏ ਗਏ ਗੋਲੀਆਂ ਦੇ ਖੋਲ ਬਰਾਮਦ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

More News

NRI Post
..
NRI Post
..
NRI Post
..