2 ਬੱਚਿਆਂ ਨੂੰ ਛੱਡ ਕੀਤਾ ਇਸਲਾਮ ਕਬੂਲ ,ਹੁਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਰਾਜਸਥਾਨ ਦੇ ਡੁੰਗਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੀਪਿਕਾ ਜੋ ਆਪਣੇ ਪ੍ਰੇਮੀ ਨਾਲ ਕੁਵੈਤ ਫਰਾਰ ਹੋ ਗਈ ਸੀ। ਉਸ ਨੇ ਹੁਣ ਉੱਥੇ ਇਸਲਾਮ ਕਬੂਲ ਕਰ ਲਿਆ ਹੈ । ਦੱਸਿਆ ਉਹ ਆਪਣੇ ਪਤੀ ਤੇ 2 ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਚੱਲੀ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਰ ਰਹੀ ਵੀਡੀਓ 'ਚ ਦੀਪਿਕਾ ਬੋਲ ਰਹੀ ਹੈ ਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ। ਉਸ ਨੇ ਮੁੰਬਈ 'ਚ ਆਪਣੇ ਪਤੀ ਮੁਕੇਸ਼ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਮੇਰੇ ਤੋਂ ਪ੍ਰੇਸ਼ਾਨ ਸੀ। ਇਸ ਲਈ ਮੈ ਰਿਸ਼ਤਾ ਤੋੜ ਕੇ ਬਾਹਰ ਆ ਗਈ ।

ਇਹ ਸੁਣਕੇ ਮੁਕੇਸ਼ ਨੇ ਪੁਲਿਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਾਰਵਾਈ ਸੀ ਪਰ ਕੁਝ ਦਿਨ ਬਾਅਦ ਬੁਰਕੇ 'ਚ ਦੀਪਿਕਾ ਦੀ ਇੱਕ ਸਖਸ਼ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ । ਫੋਟੋ ਵਿੱਚ ਨਜ਼ਰ ਆ ਰਿਹਾ ਵਿਅਕਤੀ ਗੁਜਰਾਤ ਦਾ ਰਹਿਣ ਵਾਲਾ ਇਰਫਾਨ ਹੈਦਰ ਸੀ, ਜਦੋ ਹੈਦਰ ਦੇ ਪਰਿਵਾਰਿਕ ਮੈਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਆਪਣੀ ਪ੍ਰੇਮਿਕਾ ਦੀਪਿਕਾ ਨਾਲ ਕੁਵੈਤ 'ਚ ਹੈ । ਉੱਥੇ ਹੀ ਵੀਡੀਓ 'ਚ ਦੀਪਿਕਾ ਨੇ ਕਿਹਾ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਸੀ, ਉਸ ਦਾ ਸਹੁਰਾ ਕਈ ਵਾਰ ਉਸ ਨਾਲ ਗਲਤ ਹਰਕਤ ਕਰ ਚੁੱਕਾ ਸੀ ।