ਕੋਰੋਨਾ ਦਾ ਪਾਕਿਸਤਾਨ ‘ਚ ਵੀ ਕਹਿਰ ਜ਼ਾਰੀ ਹਸਪਤਾਲਾਂ ‘ਚ ਆਕਸੀਜਨ ਦੀ ਖ਼ਤਮ

by vikramsehajpal

ਲਾਹੌਰ(ਦੇਵ ਇੰਦਰਜੀਤ) : ਵਿਸ਼ਵ ਭਰ ’ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 13.64 ਕਰੋੜ ਹੋ ਗਈ ਹੈ, ਜਦਕਿ ਇਸ ਬਿਮਾਰੀ ਕਾਰਨ 29.4 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ।ਪਾਕਿਸਤਾਨ ’ਚ ਵੀ ਕੋਰੋਨਾ ਨੇ ਕਹਿਰ ਵਰ੍ਹਾਇਆ ਹੋਇਆ ਹੈ। ਉਥੇ ਹਾਲਤ ਇਹ ਹੈ ਕਿ ਲਾਹੌਰ ਦੇ ਕਈ ਹਸਪਤਾਲਾਂ ’ਚ ਆਕਸੀਜਨ ਖਤਮ ਹੋ ਰਹੀ ਹੈ।

ਲਾਹੌਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਦਾਖਲ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੈ, ਜਦਕਿ 250 ਮਰੀਜ਼ ਅਜੇ ਵੈਂਟੀਲੇਟਰ ’ਤੇ ਹਨ। ਮਾਯੋ ਹਸਪਤਾਲ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ ਸਪਲਾਈ ਨਾ ਸੁਧਰੀ ਤਾਂ ਹਾਲਤ ਬਹੁਤ ਖਰਾਬ ਹੋ ਜਾਵੇਗੀ।ਹਸਪਤਾਲ ਦੇ ਡਾਕਟਰ ਅਸਦ ਆਲਮ ਨੇ ਕਿਹਾ ਕਿ ਹਾਲਤ ਖਰਾਬ ਹੈ ਅਤੇ ਹਸਪਤਾਲ ਮੌਜੂਦਾ ਆਕਸੀਜਨ ਦੀ ਵਰਤੋਂ ਕਰ ਰਹੇ ਹਨ ਪਰ ਜੇ ਆਕਸੀਜਨ ਦੀ ਸਪਲਾਈ ਜਲਦ ਤੋਂ ਜਲਦ ਨਾ ਹੋਈ ਤਾਂ ਹਾਲਤ ਬਹੁਤ ਖਰਾਬ ਹੋ ਜਾਵੇਗੀ। ਲਾਹੌਰ ਦੇ ਜ਼ਿਆਦਾਤਰ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਲੱਗਭਗ ਖਤਮ ਹੋ ਗਈ ਹੈ।