ਕੋਰੋਨਾ ਨੇ ਲਾਈ ਜਿਨਪਿੰਗ ਦੇ ਡ੍ਰੀਮ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ਿਏਟਿਵ ਤੇ ਰੋਕ

by vikramsehajpal

ਚੀਨ,(ਦੇਵ ਇੰਦਰਜੀਤ) :ਚੀਨ ਦੇ ਰਾਸ਼ਟਰਪਤੀ ਦਾ ਡ੍ਰੀਮ ਪ੍ਰਾਜੈਕਟ ‘ਬੈਲਟ ਐਂਡ ਰੋਡ ਇਨੀਸ਼ਿਏਟਿਵ’ ਕੋਰੋਨਾ ਕਾਰਣ ਵਿਗੜਦੀ ਅਰਥਵਿਵਸਥਾ ਕਰ ਕੇ ਪੂਰੀ ਤਰ੍ਹਾਂ ਰੁਕ ਗਿਆ ਹੈ। ਮਹਾਮਾਰੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਧਦੇ ਤਣਾਅ ਕਾਰਣ ਚੀਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਚੀਨੀ ਵਿਦੇਸ਼ ਮੰਤਰਾਲਾ ਦੇ ਇੰਟਰਨੈਸ਼ਨਲ ਇਕੋਨਾਮਿਕ ਅਫੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਵਾਂਗ ਸ਼ਿਆਲੋਂਗ ਨੇ ਦੱਸਿਆ ਕਿ ਬੀ. ਆਰ. ਆਈ. ਦੇ 20 ਫੀਸਦੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। 30 ਤੋਂ 40 ਫੀਸਦੀ ਕੰਮਾਂ ’ਤੇ ਉਲਟ ਅਸਰ ਪਿਆ ਹੈ।

ਬੀ. ਆਰ. ਆਈ. ਵਿਚ ਨਿਵੇਸ਼ ਦੀ ਸਥਿਤੀ 2016 ਵਿਚ 75 ਬਿਲੀਅਨ ਡਾਲਰ ਸੀ, ਜੋ 2020 ਵਿਚ ਡਿੱਗ ਕੇ 3 ਬਿਲੀਅਨ ਡਾਲਰ ਰਹਿ ਗਈ। ਪਾਕਿਸਤਾਨ ਵਿਚ ਵੀ ਬੀ. ਆਰ. ਆਈ. ਤਹਿਤ 122 ਯੋਜਨਾਵਾਂ ਵਿਚੋਂ ਸਿਰਫ 32 ਵਿਚ ਹੀ ਕੰਮ ਸ਼ੁਰੂ ਹੋ ਸਕਿਆ ਹੈ।