ਕੋਰੋਨਾ ਸੰਕਟ: ਜੰਮੂ-ਕਸ਼ਮੀਰ ਦੇ ਸਾਰੇ ਜਨਤਕ ਪਾਰਕ ਅਗਲੇ ਆਦੇਸ਼ਾਂ ਤਕ ਬੰਦ

by vikramsehajpal

ਸ਼੍ਰੀਨਗਰ (ਆਫਤਾਬ ਅਹਿਮਦ)- ਪਿਛਲੇ ਇੱਕ ਹਫ਼ਤੇ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਓਥੇ ਜੰਮੂ-ਕਸ਼ਮੀਰ ਵਿਚ ਪਿਛਲੇ 24 ਘੰਟਿਆਂ ਦੌਰਾਨ 25 ਕੋਰੋਨਾ ਪੀੜਤਾਂ ਦੀ ਮੌਤਾਂ ਅਤੇ 2030 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਦ ਕੇਂਦਰ ਪ੍ਰਸ਼ਾਸਿਤ ਰਾਜ ਵਿਚ ਪ੍ਰਸ਼ਾਸਨ ਦੁਆਰਾ ਸਖਤੀਆਂ ਵਧ ਦਿਤੀਆਂ ਗਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਸਾਰੇ ਜਨਤਕ ਪਾਰਕ ਸਰਕਾਰ ਦੇ ਅਗਲੇ ਆਦੇਸ਼ਾਂ ਤਕ ਬੰਦ ਕਰ ਦਿਤੇ ਹਨ। ਓਥੇ ਹੀ ਟੁਲਿਪ ਗਾਰਡਨ ਦੇ ਮੁੱਖ ਗੇਟ ਦੇ ਬਾਹਰ ਟੁਲਿਪ ਗਾਰਡਨ ਵਿਚ ਦਾਖਲੇ ਦੇ ਇੰਤਜ਼ਾਰ ਵਿਚ ਸੈਂਕੜੇ ਦੀ ਗਿਣਤੀ ਵਿਚ ਖੜੇ ਯਾਤਰੀਆਂ ਨੂੰ ਪ੍ਰਸ਼ਾਸਨ ਦੁਆਰਾ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸਦੇ ਨਾਲ ਹੀ ਕੇਂਦਰ ਪ੍ਰਸ਼ਾਸਿਤ ਰਾਜ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਦ ਡਿਪਟੀ ਕਮਿਸ਼ਨਰ ਸ੍ਰੀਨਗਰ ਮੁਹੰਮਦ ਆਈਜਾਜ਼ ਅਸਦ ਵਲੋਂ ਇਨਡੋਰ ਸਟੇਡੀਅਮ, ਹੱਜ ਹਾਊਸ ਬੇਮਿਨਾ, ਕੇਯੂ ਹੋਟਲ ਬਿਲਡਿੰਗ ਅਤੇ ਕਮਿਊਨਟੀ ਸਿਹਤ ਕੇਂਦਰ ਸਨਾਤਨਗਰ ਨੂੰ ਕੋਵਿਡ-19 ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਗਿਆਹੈ। ਡਿਪਟੀ ਕਮਿਸ਼ਨਰ ਸ੍ਰੀਨਗਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਵਰਗੇ ਹਾਲਾਤਾਂ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।