ਬਾਰਸੀਲੋਨਾ ਸੀਨੀਅਰ ਟੀਮ ਦੇ 2 ਮੈਂਬਰ ਕੋਰੋਨਾ ਪਾਜ਼ੇਟਿਵ, ਟ੍ਰੇਨਿੰਗ ਕੀਤੀ ਮੁਲਤਵੀ

by vikramsehajpal

ਮੈਡ੍ਰਿਡ (ਦੇਵ ਇੰਦਰਜੀਤ)- ਸਪੈਨਿਸ਼ ਕਲੱਬ ਬਾਰਸੀਲੋਨਾ ਨੇ ਕਿਹਾ ਹੈ ਕਿ ਉਸ ਦੀ ਸੀਨੀਅਰ ਟੀਮ ਦੇ 2 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਇਸ ਤੋਂ ਬਾਅਦ ਉਸ ਨੇ ਮੰਗਲਵਾਰ ਨੂੰ ਪ੍ਰਸਤਾਵਿਤ ਆਪਣੀ ਟ੍ਰੇਨਿੰਗ ਮੁਲਤਵੀ ਕਰ ਦਿੱਤੀ।


ਇਨ੍ਹਾਂ ਮੈਂਬਰਾਂ ਦੇ ਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਾਰਸੀਲੋਨਾ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਕੋਰੋਨਾ ਟੈਸਟ ਤੋਂ ਬਾਅਦ ਸੀਨੀਅਰ ਟੀਮ ਦੇ 2 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ। ਕਲੱਬ ਨੇ ਸਬੰਧਤ ਖੇਡ ਤੇ ਅਧਿਕਾਰੀ ਨੂੰ ਇਸ ਦੀ ਸੂਚਨਾ ਦੇ ਦਿੱਤੀ। ਹੁਣ ਪੂਰੀ ਟੀਮ ਦਾ ਕੋਰੋਨਾ ਟੈਸਟ ਹੋਵੇਗਾ।