ਕੋਰੋਨਾ ਦਾ ਕਹਿਰ : ਜਲੰਧਰ ‘ਚ 2 ਮੌਤਾਂ, 548 ਨਵੇਂ ਕੋਵਿਡ ਮਾਮਲੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜ਼ਿਲ੍ਹੇ 'ਚ ਕੋਵਿਡ ਦੇ 548 ​​ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਕੋਵਿਡ ਪੀੜਤਾਂ ਦੀ ਗਿਣਤੀ 70,345 ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤਕ 64,767 ਵਿਅਕਤੀਆਂ ਨੇ ਵਾਇਰਸ ਨੂੰ ਹਰਾਇਆ ਹੈ। ਸ਼ਹਿਰ 'ਚ ਐਕਟਿਵ ਕੇਸਾਂ ਦੀ ਗਿਣਤੀ 4,065 ਹੋ ਗਈ ਹੈ। ਜ਼ਿਲ੍ਹੇ 'ਚ ਅੱਜ ਹੋਈਆਂ ਦੋ ਮੌਤਾਂ ਨਾਲ, ਜਲੰਧਰ 'ਚ ਮ੍ਰਿਤਕਾਂ ਦੀ ਗਿਣਤੀ 1,513 ਹੋ ਗਈ ਹੈ।

ਇਸ ਵਾਇਰਸ ਨਾਲ ਮਰਨ ਵਾਲਿਆਂ ਵਿਚ ਮਨਜੀਤ ਕੌਰ (81) ਵਾਸੀ ਸ਼ਕਤੀ ਨਗਰ ਜੋ ਕਿ ਰਤਨ ਹਸਪਤਾਲ ਵਿਚ ਦਾਖਲ ਸੀ ਅਤੇ ਪਿੰਡ ਸੁਲਤਾਨਪੁਰ ਫਿਲੌਰ ਦੀ ਰਹਿਣ ਵਾਲੀ ਬਲਵਿੰਦਰ ਕੌਰ (28) ਜੋ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਰਹੀ ਸੀ ।