ਬਠਿੰਡਾ ‘ਚ ਕੋਰੋਨਾ ਦਾ ਕਹਿਰ ਜ਼ਾਰੀ 156 ਨਵੇਂ ਕੇਸਾਂ ਨਾਲ 8 ਦੀ ਮੌਤ

by vikramsehajpal

ਬਠਿੰਡਾ (ਦੇਵ ਇੰਦਰਜੀਤ) : ਭਾਰਤ ਵਿਚ ਕਰੀਬ ਦੋ ਮਹੀਨਿਆਂ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਘੱਟ 1,20,529 ਨਵੇਂ ਮਾਮਲੇ ਆਏ ਅਤੇ ਇਸ ਦੇ ਨਾਲ ਹੀ ਵਾਇਰਸ ਦੇ ਕੁੱਲ ਮਾਮਲੇ 2,86,94,879 ’ਤੇ ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਇਸ ਵਾਇਰਸ ਨਾਲ 3,380 ਹੋਰ ਲੋਕਾਂ ਦੀ ਜਾਨ ਗੁਆਉਣ ਨਾਲ ਮਿ੍ਰਤਕਾਂ ਦੀ ਕੁੱਲ ਗਿਣਤੀ 3,44,082 ਹੋ ਗਈ ਹੈ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 5ਵੇਂ ਦਿਨ 20 ਲੱਖ ਤੋਂ ਘੱਟ ਰਹੀ। ਮੰਤਰਾਲਾ ਨੇ ਦੱਸਿਆ ਕਿ ਰੋਜ਼ਾਨਾ ਆਉਣ ਵਾਲੇ ਵਾਇਰਸ ਦੇ ਕੁਲ ਮਾਮਲੇ 58 ਦਿਨਾਂ ਵਿਚ ਸਭ ਤੋਂ ਘੱਟ ਹਨ

ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 8 ਲੋਕਾਂ ਦੀ ਮੌਤ, 156 ਨਵੇਂ ਕੇਸ ਆਏ ਤੇ 354 ਕੋਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋ-ਆਪਣੇ ਘਰ ਵਾਪਸ ਪਰਤ ਗਏ ਹਨ। ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ ਕੁੱਲ 341702 ਸੈਂਪਲ ਲਏ ਗਏ, ਜਿਨ੍ਹਾਂ ’ਚੋਂ 39639 ਪਾਜ਼ੇਟਿਵ ਕੇਸ ਆਏ, ਜਿਸ ’ਚੋਂ 36748 ਕੋਰੋਨਾ ਪ੍ਰਭਾਵਿਤ ਮਰੀਜ਼ ਕੋਰੋਨਾ ਵਾਇਰਸ ’ਤੇ ਫ਼ਤਿਹ ਹਾਸਲ ਕਰ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੁੱਲ 1956 ਕੇਸ ਐਕਟਿਵ ਹਨ ਤੇ ਹੁਣ ਤਕ ਕੋਰੋਨਾ ਪ੍ਰਭਾਵਿਤ 935 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 1775 ਕੋਰੋਨਾ ਪਾਜ਼ੇਟਿਵ ਘਰੇਲੂ ਇਕਾਂਤਵਾਸ ਵਿਚ ਹਨ।