ਕੈਲੀਫੋਰਨੀਆ ‘ਚ ਫਿਰ ਵਧ ਗਿਆ ਕੋਰੋਨਾ ਦਾ ਕਹਿਰ, ਲੋਕਾਂ ਨੂੰ ਘਰਾਂ ‘ਚ ਰਹਿਣ ਦੇ ਹੁਕਮ

by vikramsehajpal

ਕੈਲੀਫੋਰਨੀਆ (ਐਨ.ਆਰ.ਆਈ.ਮੀਡਿਆ) : ਪਹਿਲੇ ਦੌਰ ਦੀ ਮਹਾਮਾਰੀ ਦਾ ਕੇਂਦਰ ਰਹੇ ਕੈਲੀਫੋਰਨੀਆ ਸੂਬੇ 'ਚ ਕੋਰੋਨਾ ਦਾ ਕਹਿਰ ਫਿਰ ਵਧ ਗਿਆ ਹੈ। ਇਸ ਨਾਲ ਨਜਿੱਠਣ ਲਈ ਸੂਬੇ 'ਚ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦਾ ਸਖ਼ਤ ਹੁਕਮ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੀ ਚਪੇਟ 'ਚ ਆਏ ਅਮਰੀਕਾ 'ਚ ਰੋਜ਼ਾਨਾ ਰਿਕਾਰਡ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਇਸੇ ਦਾ ਨਤੀਜਾ ਹੈ ਕਿ ਕੋਰੋਨਾ ਮਰੀਜ਼ਾਂ ਦੀ ਕੁਲ ਗਿਣਤੀ ਡੇਢ ਕਰੋੜ ਦੇ ਕਰੀਬ ਪਹੁੰਚ ਗਈ ਹੈ। ਦੋ ਲੱਖ 82 ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਕੈਲੀਫੋਰਨੀਆ ਦੇ ਗਵਰਨਰ ਗੋਵਿਨ ਨਿਊਸੋਮ ਨੇ ਇਨਫੈਕਸ਼ਨ ਰੋਕਣ ਦੇ ਯਤਨਾਂ ਤਹਿਤ ਤਿੰਨ ਹਫ਼ਤਿਆਂ ਲਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ 'ਚ ਸੋਮਵਾਰ ਤੋਂ ਬਾਰ, ਸੈਲੂਨ, ਟੈਟੂ ਸ਼ਾਪ ਤੇ ਰੈਸਟੋਰੈਂਟ ਸਮੇਤ ਕਈ ਕਾਰੋਬਾਰ ਬੰਦ ਕਰਨ ਦਾ ਹੁਕਮ ਦਿੱਤਾ ਹੈ।

ਲੋਕਾਂ ਦੇ ਇਕੱਠ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਨਵੇਂ ਹੁਕਮ ਨਾਲ ਦੋ ਕਰੋੜ 30 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਸੂਬੇ 'ਚ ਐਤਵਾਰ ਨੂੰ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ। ਇਕ ਦਿਨ ਪਹਿਲਾਂ ਕਰੀਬ 22 ਹਜ਼ਾਰ ਕੇਸ ਮਿਲੇ ਸਨ। ਕੈਲੀਫੋਰਨੀਆ 'ਚ ਹੁਣ ਤਕ ਕੁਲ 13 ਲੱਖ 70 ਹਜ਼ਾਰ ਇਨਫੈਕਟਿਡ ਮਿਲ ਚੁੱਕੇ ਹਨ।