ਯੂਕੇ ‘ਚ ਕੋਰੋਨਾ ਦਾ ਕਹਿਰ ਜ਼ਾਰੀ ਬੀਤੇ ਦਿਨੀ 33,869 ਨਵੇਂ ਕੇਸ ਹੋਏ ਦਰਜ

by vikramsehajpal

ਲੰਡਨ (ਦੇਵ ਇੰਦਰਜੀਤ) : ਯੂਕੇ ਵਿਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਅਤੇ ਮੌਤਾਂ ਅਜੇ ਵੀ ਦਰਜ ਹੋ ਰਹੀਆਂ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿਚ ਮੰਗਲਵਾਰ ਨੂੰ 166 ਕੋਵਿਡ ਮੌਤਾਂ ਦਰਜ ਕੀਤੀਆਂ ਹਨ, ਜਿਸ ਨਾਲ ਯੂਕੇ ਵਿਚ ਕੁੱਲ ਕੋਵਿਡ ਮੌਤਾਂ ਤਕਰੀਬਨ 137,152 ਹੋ ਗਈਆਂ ਹਨ।

ਇਸਦੇ ਇਲਾਵਾ ਰਾਸ਼ਟਰੀ ਅੰਕੜਾ ਰਿਕਾਰਡ ਵੱਲੋਂ ਪ੍ਰਕਾਸ਼ਤ ਵੱਖਰੇ ਅੰਕੜੇ ਦੱਸਦੇ ਹਨ ਕਿ ਯੂਕੇ ਵਿਚ 161,000 ਮੌਤਾਂ ਦਰਜ ਹੋਈਆਂ ਹਨ, ਜਿੱਥੇ ਮੌਤ ਦੇ ਸਰਟੀਫਿਕੇਟ ਵਿਚ ਕੋਵਿਡ -19 ਦਾ ਜ਼ਿਕਰ ਕੀਤਾ ਗਿਆ ਹੈ। ਇਸਦੇ ਨਾਲ ਹੀ ਮੰਗਲਵਾਰ ਨੂੰ 33,869 ਨਵੇਂ ਕੋਵਿਡ -19 ਕੇਸਾਂ ਦੀ ਵੀ ਰਿਪੋਰਟ ਕੀਤੀ ਗਈ ਹੈ।

ਯੂਕੇ ਭਰ ਵਿਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਵੈਕਸੀਨ ਮੁਹਿੰਮ ਜਾਰੀ ਹੈ, ਜਿਸ ਤਹਿਤ ਵੈਕਸੀਨ ਦੀਆਂ 48,994,530 ਪਹਿਲੀਆਂ ਅਤੇ 45,021,381 ਦੂਜੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।