ਬ੍ਰਾਜ਼ੀਲ ‘ਚ ਮੁੜ ਕੋਰੋਨਾ ਕਿਹਰ ਜ਼ਾਰੀ ਇਕ ਦਿਨ ‘ਚ 80 ਹਜ਼ਾਰ ਕੇਸ

by vikramsehajpal

ਬ੍ਰਾਸੀਲੀਆ(ਦੇਵ ਇੰਦਰਜੀਤ) : ਬ੍ਰਾਜ਼ੀਲ 'ਚ ਪਿਛਲੇ 24 ਘੰਟਿਆਂ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਪੀੜਤ 79,726 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 1,45,21,289 ਤੱਕ ਪਹੁੰਚ ਗਈ ਹੈ।

ਰਾਸ਼ਟਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਅਤੇ ਮੰਤਰਾਲੇ ਦੇ ਮੁਤਾਬਕ ਇਸ ਮਿਆਦ ਵਿਚ ਮਹਾਮਾਰੀ ਦੇ ਇਨਫੈਕਸ਼ਨ ਤੋਂ 3163 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ 3,98,165 ਹੋ ਗਿਆ ਹੈ। ਦੇਸ਼ ਵਿਚ ਜਦੋਂ ਤੋਂ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈਕੇ ਹੁਣ ਤੱਕ 1.30 ਕਰੋੜ ਤੋਂ ਵੱਧ ਲੋਕ ਇਸ ਨੂੰ ਹਰਾ ਚੁੱਕੇ ਹਨ।