ਭਾਰਤ ‘ਚ ਵਧਿਆ ਕੋਰੋਨਾ, 24 ਘੰਟਿਆਂ ‘ਚ ਸਾਹਮਣੇ ਆਏ 26,291 ਨਵੇਂ ਮਾਮਲੇ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਭਾਰਤ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 26,291 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧਕੇ 1,13,85,339 ਹੋ ਗਈ ਹੈ। ਉਥੇ ਹੀ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਨ 118 ਲੋਕਾਂ ਦੀ ਮੌਤ ਹੋਈ ਹੈ। ਜਿਸ ਦੇ ਬਾਅਦ ਕੁੱਲ ਮੌਤਾਂ ਦੀ ਗਿਣਤੀ 1,58,725 ਹੋ ਗਈ ਹੈ। ਉਥੇ ਹੀ, ਦੇਸ਼ਭਰ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਹੁਣ 2,19,262 ਹੈ। ਦਸਣਯੋਗ ਹੈ ਕੀ ਮਹਾਰਾਸ਼‍ਟਰ ਦੇ ਨਾਗਪੁਰ ਵਿਚ ਕੋਰੋਨਾ ਦੇ ਅੰਕੜਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। 12 ਮਾਰਚ ਦੇ ਬਾਅਦ ਰਿਕਾਰਡ ਪੱਧਰ ਉੱਤੇ ਇੱਥੇ ਨਵੇਂ ਕੇਸੇ ਦਰਜ ਹੋਏ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੂਰੇ ਨਾਗਪੁਰ ਵਿਚ ਪੂਰਨ ਲਾਕਡਾਊਨ ਲਗਾ ਦਿੱਤਾ ਗਿਆ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਦੱਸ ਦਈਏ ਕੀ ਭਾਰਤੀ ਮੈਡੀਕਲ ਰਿਸਰਚ ਪਰਿਸ਼ਦ (ICMR) ਮੁਤਾਬਕ, ਭਾਰਤ ਵਿਚ ਕੱਲ ਤੱਕ ਕੋਰੋਨਾ ਵਾਇਰਸ ਲਈ ਕੁੱਲ 22,74,07,413 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 7,03,772 ਸੈਂਪਲ ਕੱਲ ਟੈਸਟ ਕੀਤੇ ਗਏ।

More News

NRI Post
..
NRI Post
..
NRI Post
..