ਸੁਪਰੀਮ ਕੋਰਟ ‘ਚ ਫੈਲਿਆ ਕੋਰੋਨਾ, 80 ਮੁਲਾਜ਼ਮ ਆਏ ਪੌਜ਼ੀਟਿਵ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਵਿੱਚ ਹਰ ਦਿਨ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਵਿੱਚ ਵੀ ਕੋਰੋਨਾ ਵਾਇਰਸ ਦਾ ਕਹਿਰ ਦਿਖਾਈ ਦੇ ਰਿਹਾ ਹੈ। ਕੋਰੋਨਾ ਦਾ ਕਹਿਰ ਦੇਖਦੇ ਹੋਏ ਕਈ ਸੂਬਿਆਂ ਵਿੱਚ ਨਾਈਟ ਕਰਫ਼ਿਊ, ਵੀਕਐਂਡ ਲੌਕਡਾਊਨ ਵਰਗੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ।

ਉਧਰ ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਦਾ ਜ਼ਿਆਦਾਤਰ ਸਟਾਫ ਕੋਰੋਨਾ ਦੀ ਗ੍ਰਿਫ਼ਤ 'ਚ ਆ ਗਿਆ ਹੈ। ਇਸ ਤੋਂ ਬਾਅਦ ਜੱਜਾਂ ਨੇ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਮਾਮਲਿਆਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ ਬੈਂਚਾਂ ਉਤੇ ਸਵੇਰੇ 10:30 ਵਜੇ ਸੁਣਵਾਈ ਹੋਣੀ ਹੈ, ਉਹ ਹੁਣ 11:30 ਵਜੇ ਹੋਵੇਗੀ ਅਤੇ ਜੋ 11 ਵਜੇ ਸੁਣਵਾਈ ਹੋਣੀ ਸੀ ਉਹ ਹੁਣ ਦੁਪਹਿਰ 12 ਵਜੇ ਹੋਵੇਗੀ।