ਜਿਲ੍ਹੇ ਵਿੱਚ 701 ਡੇਰਾ ਸ਼ਰਧਾਲੂਆ ਨੇ ਲਗਵਾਇਆ ਕਰੋਨਾ ਵੈਕਸੀਨ ਟੀਕਾ

by vikramsehajpal

ਮਾਨਸਾ (ਆਨ ਆਰ ਆਈ) : ਡੇਰਾ ਸੱਚਾ ਸੌਦਾ ਸਿਰਸਾ ਦੇ ਸੇਵਾਦਾਰਾ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ , ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਮਾਨਸਾ ਵਲੋਂ ਅੱਜ ਜਿਲਾ੍ਹ ਪੱਧਰ ਤੇ ਕੋਵਿਡ-19 ਵੈਕਸੀਨੇਸਨ ਕੈਂਪ ਲਗਾਏ ਗਏ । ਪ੍ਰਾਪਤ ਹੋਈ ਜਾਣਕਾਰੀ ਅਨੂੰਸਾਰ ਅੱਜ ਜਿਲਾ੍ਹ ਭਰ ਵਿੱਚ 701 ਡੇਰਾ ਸ਼ਰਧਾਲੂਆ ਵੱਲੋ ਟੀਕਾ ਲਗਾਇਆ ਗਿਆ ਜਿਨ੍ਹਾਂ ਦੀ ਉਮਰ 45 ਸਾਲ ਤੋਂ ਉਪਰ ਸੀ । ਮਾਨਸਾ ਵਿੱਚ 191 , ਭੀਖੀ ਵਿੱਚ 150 , ਬੁਡਲਾਡਾ ਵਿੱਚ 140 , ਬਰੇਟਾ ਵਿੱਚ 90 , ਬੋਹਾ ਵਿੱਚ 40 ਅਤੇ ਸਰਦੁੂਲਗੜ੍ਹ ਵਿੱਚ 90 ਡੇਰਾ ਸ਼ਰਧਾਲੂਆਂ ਨੇ ਕੈਂਪ ਦੋਰਾਨ ਟੀਕਾ ਲਗਵਾਇਆ ।


ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਵੱਲੋਂ ਕੈਂਪ ਦਾ ਜਾਇਜ਼ਾ ਲਿਆ ਗਿਆ ਅਤੇ ਸ਼ਰਧਾਲੂਆਂ ਦੀ ਹੌਂਸਲਾ ਅਫਜ਼ਾਈ ਕੀਤੀ । ਇਸ ਮੌਕੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਉਨ੍ਹਾਂ ਦੇਖਿਆ ਕਿ ਕਾਫ਼ੀ ਭਾਰੀ ਸੰਖਿਆ ‘ਚ ਡੇਰਾ ਸ਼ਰਧਾਲੂ ਕੋਵਿਡ ਦਾ ਟੀਕਾ ਲਗਵਾ ਰਹੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕੋਰੋਨਾ ਦੀ ਇਸ ਭਿਆਨਕ ਬੀਮਾਰੀ ਤੋਂ ਸਾਨੂੰ ਜਲਦੀ ਨਿਜਾਤ ਮਿਲੇਗੀ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਜ਼ਿਲੇ ਅੰਦਰ ਹੁਣ ਤੱਕ ਪੱਚੀ ਹਜ਼ਾਰ ਵਿਅਕਤੀਆਂ ਨੇ ਟੀਕਾ ਲਗਵਾ ਚੁੱਕੇ ਹਨ । ਜਿਨ੍ਹਾਂ ਨੂੰ ਹਾਲੇ ਤੱਕ ਕੋਈ ਵੀ ਦਿੱਕਤ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ । ਉਨ੍ਹਾਂ ਵੱਲੋਂ ਡੇਰੇ ਦੀ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।

ਸੀਨੀਅਰ ਮੈਡੀਕਲ ਅਫਸਰ ਡਾ ਹਰਚੰਦ ਸਿੰਘ ਨਾਲ ਬੋਲਦਿਆ ਕਿਹਾ ਕੇ ਮਾਨਸਾ ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਕੋਰੋਨਾ ਵਾਇਰਸ ਨੇ ਬਹੁਤ ਭਿਆਨਕ ਰੂਪ ਲੈ ਲਿਆ ਹੈ ਦਿਨ ਪ੍ਰਤੀ ਦਿਨ ਕੋਰੋਨਾ ਵਾਇਰਸ ਦੇ ਕੇਸ ਵਧ ਹੀ ਰਹੇ ਹਨ ਇਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਕੋਰੂਨਾ ਦੇ ਟੀਕੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਅਤੇ ਇਸਦਾ ਸਿਹਤ ਉਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੋਰੋਨਾ ਦਾ ਟੀਕਾ ਲਗਵਾਉਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸ ਤੋਂ ਨਿਜਾਤ ਪਾਈ ਜਾ ਸਕੇ ।


ਡਿਪਟੀ ਮੈਡੀਕਲ ਕਮਿਸ਼ਨਰ ਡਾ ਰਣਜੀਤ ਸਿੰਘ ਰਾਏ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੈਕਸੀਨੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ। ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸਦੇ ਕੋਈ ਗੰਭੀਰ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਏ। ਉਨਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦੇ ਨਾਲ ਨਾਲ ਹੋਰਨਾਂ ਸਾਵਧਾਨੀਆਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਹਰੇਕ ਵਿਅਕਤੀ ਵੱਲੋਂ ਮੂੰਹ ਨੂੰ ਮਾਸਕ ਨਾਲ ਢਕ ਕੇ ਰੱਖਿਆ ਜਾਵੇ, ਉਚਿਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਹੱਥਾਂ ਨੂੰ ਸਾਬਣ ਪਾਣੀ ਜਾਂ ਸੈਨੇਟਾਈਜਰ ਨਾਲ ਸਮੇਂ ਸਮੇਂ ਸਾਫ ਕੀਤਾ ਜਾਵੇ।
ਉਨਾਂ ਦੱਸਿਆ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਸੈਪਲਿੰਗ ਵੀ ਬਹੁਤ ਜਰੂਰੀ ਹੈ। ਕੋਵਿਡ-19 ਦੇ ਲੱਛਣ ਸਾਹਮਣੇ ਆਉਣ ‘ਤੇ ਜਲਦੀ ਤੋਂ ਜਲਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ‘ਤੇ ਵੀ ਸੈੰਪਲਿੰਗ ਜਰੂਰ ਕਰਵਾਈ ਜਾਵੇ ।


45 ਮੈਂਬਰ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਪਰਮਜੀਤ ਇੰਸਾ ਨੇ ਬੋਲਦਿਆ ਉਨ੍ਹਾਂ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਅਤੇ ਲੋਕਾ ਅਪੀਲ ਕੀਤੀ ਕੇ ਵੱਧ ਤੋਂ ਵੱਧ ਕੋਰੋਨਾ ਦਾ ਟੀਕਾ ਲਗਵਾਉਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸ ਤੋਂ ਨਿਜਾਤ ਪਾਈ ਜਾ ਸਕੇ । ਉਨ੍ਹਾਂ ਆਖਿਆ ਕਿ ਭਵਿੱਖ ’ਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਜਿਸ ਤਰ੍ਹਾਂ ਆਖੇਗਾ ਕਿ ਉਹ ਦੀ ਮੱਦਦ ਲਈ ਤਿਆਰ-ਬਰ-ਤਿਆਰ ਹਨ।


ਇਸ ਮੌਕੇ ਤੇ ਵਿਸ਼ੇਸ਼ ਇਹ ਦੇਖਣ ਵਿੱਚ ਆਇਆ ਕਿ ਕਵਿਡ 19 ਦੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਸਮੂਹ ਡੇਰਾ ਸ਼ਰਧਾਲੂ ਵੱਲੋਂ ਪਾਲਣਾ ਕੀਤੀ ਗਈ ।


ਇਸ ਮੌਕੇ ਸਿਵਲ ਸਰਜਨ ਡਾ ਸੁਖਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਣਜੀਤ ਸਿੰਘ ਰਾਏ , ਸੀਨੀਅਰ ਮੈਡੀਕਲ ਅਫ਼ਸਰ ਡਾ ਹਰਚੰਦ ਸਿੰਘ , ਡਾ ਜਨਕ ਰਾਜ , 45 ਮੈਂਬਰ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਪਰਮਜੀਤ ਸਾ , ਮੇਜਰ ਇੰਸਾ , ਅਵਤਾਰ ਇੰਸਾ , 45 ਮੈਂਬਰ ਯੂਥ ਸ਼ਿੰਗਾਰਾ ਇੰਸਾ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ ।