ਖੁਸ਼ ਖ਼ਬਰੀ! 2021 ਦੀ ਸ਼ੁਰੂਆਤ ‘ਚ ਮਿਲ ਸਕਦੈ ਕੋਰੋਨਾ ਦਾ ਟੀਕਾ

by vikramsehajpal

ਲੰਡਨ (ਐਨ.ਆਰ.ਆਈ.ਮੀਡਿਆ) : ਪੂਰੀ ਦੁਨੀਆਂ ਇਸ ਵੇਲੇ ਕੋਰੋਨਾ ਦੇ ਟੀਕੇ ਦੀ ਉਡੀਕ ਕਰ ਰਹੀ ਹੈ ਕਿ ਓਥੇ ਹੀ ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ 'ਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੇ ਇਸ਼ਾਰਾ ਦਿੱਤਾ ਕਿ ਕੋਵਿਡ-19 ਦਾ ਟੀਕਾ ਵਰਤੋਂ ਲਈ ਨਵੇਂ ਸਾਲ ਦੀ ਸ਼ੁਰੂਆਤ 'ਚ ਤਿਆਰ ਹੋਣ ਦੀ ਉਮੀਦ ਹੈ।

ਮਿਲੀ ਜਾਣਕਾਰੀ ਮੁਤਾਬਿਕ, ਇੰਗਲੈਂਡ ਦੇ ਡਿਪਟੀ ਮੈਡੀਕਲ ਚੀਫ ਅਧਿਕਾਰੀ ਤੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਸਲਾਹਕਾਰਾਂ 'ਚ ਸ਼ਾਮਿਲ ਜੋਨਾਥਨ ਵਾਨ ਟਾਮ ਨੇ ਸੰਸਦਾਂ ਨੂੰ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ 'ਚ ਏਸਟਰਾਜੇਨੇਕਾ ਵੱਲੋਂ ਬਣਾਇਆ ਜਾ ਰਿਹਾ ਟੀਕਾ ਦਸੰਬਰ 'ਚ ਕ੍ਰਿਸਮਸ ਤੋਂ ਬਾਅਦ ਵਰਤੋਂ ਲਈ ਤਿਆਰ ਹੋ ਸਕਦਾ ਹੈ। ਇਸ ਦਾ ਭਾਰਤ ਦੇ ਸੀਰਮ ਸੰਸਥਾ ਨਾਲ ਸਮਝੋਤਾ ਹੋਇਆ ਹੈ।