ਦੁਨੀਆਂ ‘ਚ ਕੋਰੋਨਾ ਵਾਇਰਸ ਮਾਮਲਿਆਂ ਆਈ ਗਿਰਾਵਟ : WHO

by vikramsehajpal

ਜਨੇਵਾ (ਦੇਵ ਇੰਦਰਜੀਤ) :ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਪਿਛਲੇ ਹਫ਼ਤੇ ਗਿਰਾਵਟ ਆਈ ਹੈ। ਵਿਸ਼ਵ ਪੱਧਰ 'ਤੇ ਮਾਮਲਿਆਂ 'ਚ ਗਿਰਾਵਟ ਆਉਣ ਦਾ ਸਿਲਸਿਲਾ ਜਾਰੀ ਹੈ ਜੋ ਅਗਸਤ 'ਚ ਸ਼ੁਰੂ ਹੋਇਆ ਸੀ।

ਮਹਾਮਾਰੀ ਦੇ ਆਪਣੇ ਨਵੇਂ ਮੁਲਾਂਕਣ 'ਚ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਕੋਵਿਡ-19 ਦੇ 31 ਲੱਖ ਨਵੇਂ ਮਾਮਲੇ ਸਨ, ਜਿਨ੍ਹਾਂ 'ਚੋਂ 9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਲਗਭਗ 5400 ਮੌਤਾਂ ਹੋਈਆਂ।

ਡਬਲਯੂ.ਐੱਚ.ਓ. ਨੇ ਕਿਹਾ ਕਿ ਯੂਰਪ ਨੂੰ ਛੱਡ ਕੇ ਦੁਨੀਆ ਦੇ ਸਾਰੇ ਖੇਤਰਾਂ 'ਚ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਕੋਵਿਡ-19 ਮਾਮਲਿਆਂ 'ਚ ਅਫਰੀਕਾ 'ਚ ਲਗਭਗ 43 ਫੀਸਦੀ, ਪੱਛਮੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਦੋਵਾਂ 'ਚ ਲਗਭਗ 20 ਫੀਸਦੀ ਅਤੇ ਅਮਰੀਕਾ ਅਤੇ ਪੱਛਮੀ ਪ੍ਰਸ਼ਾਂਤ ਖੇਤਰ 'ਚ 12 ਫੀਸਦੀ ਦੀ ਗਿਰਾਵਟ ਆਈ ਹੈ।

ਮਹਾਮਾਰੀ ਨਾਲ ਮੌਤ ਦੇ ਮਾਲਿਆਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਅਫਰੀਕਾ 'ਚ ਦੇਖੀ ਗਈ ਜਿਥੇ ਗਿਣਤੀ 'ਚ ਕਰੀਬ ਇਕ ਚੌਥਾਈ ਦੀ ਕਮੀ ਆਈ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਲਗਭਗ ਇਕ ਤਿਹਾਈ ਅਫਰੀਕੀ ਦੇਸ਼ ਸਤੰਬਰ ਦੇ ਆਖਿਰ ਤੱਕ ਆਪਣੀ ਘਟੋ-ਘੱਟ 10 ਫੀਸਦੀ ਆਬਾਦੀ ਦਾ ਟੀਕਾਕਰਨ ਕਰਨ 'ਚ ਸਫਲ ਰਹੇ। ਡਬਲਯੂ.ਐੱਚ.ਓ. ਪ੍ਰਮੁੱਖ ਨੇ ਵਾਰ-ਵਾਰ ਅਮੀਰ ਦੇਸ਼ਾਂ ਤੋਂ ਸਾਲ ਦੇ ਆਖਿਰ ਤੱਕ ਬੂਸਟਰ ਖੁਰਾਕ ਦੇਣ ਦੀ ਅਪੀਲ ਕੀਤੀ ਹੈ।