ਵੱਡੀ ਖ਼ਬਰ! ਸਰਦੀਆਂ ‘ਚ ਵਧ ਸਕਦਾ ਹੈ ਕੋਰੋਨਾ

by vikramsehajpal

ਵੈੱਬ ਡੈਸਕ (NRI MEDIA) : ਇਕ ਨਵੇਂ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਕੋਰੋਨਾ ਦਾ ਖ਼ਤਰਾ ਵਧ ਸਕਦਾ ਹੈ। ਖ਼ਾਸ ਤੌਰ 'ਤੇ ਵੈਂਟੀਲੇਸ਼ਨ ਸਿਸਟਮ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਇਹ ਸਿਸਟਮ ਕਈ ਇਮਾਰਤਾਂ ਵਿਚ ਤਾਪਮਾਨ ਅਨੁਕੂਲ ਬਣਾਏ ਰੱਖਣ ਲਈ ਲਾਇਆ ਜਾਂਦਾ ਹੈ।

ਦੱਸ ਦਈਏ ਕਿ ਬ੍ਰਿਟੇਨ ਦੀ ਕੈਂਬ੍ਰਿਗ ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ, ਵੱਡੇ ਪੈਮਾਨੇ 'ਤੇ ਇਸਤੇਮਾਲ ਹੋਣ ਵਾਲੇ ਵੈਂਟੀਲੇਸ਼ਨ ਸਿਸਟਮ ਜ਼ਰੀਏ ਪੂਰੇ ਸਥਾਨ 'ਤੇ ਹਵਾ ਤੋਂ ਪ੍ਰਦੂਸ਼ਣ ਵਾਲੇ ਤੱਤ ਫੈਲ ਸਕਦੇ ਹਨ। ਇਨਵਾਂ ਨਾਲ ਤਰਲ ਕਣ ਵੀ ਹੋ ਸਕਦੇ ਹਨ, ਜਿਨ੍ਹਾਂ ਵਿਚ ਕੋਰੋਨਾ ਵਾਇਰਸ ਵੀ ਹੋ ਸਕਦਾ ਹੈ।

ਇਸ ਗੱਲ ਦੇ ਲਗਾਤਾਰ ਸਬੂਤ ਮਿਲਦੇ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਮੁੱਖ ਰੂਪ ਨਾਲ ਖੰਘਣ, ਛਿੱਕਣ, ਗੱਲਬਾਤ ਕਰਨ ਜਾਂ ਸਾਹ ਲੈਣ ਦੌਰਾਨ ਨਿਕਲਣ ਵਾਲੇ ਤਰਲ ਕਣਾਂ ਤੋਂ ਫੈਲਦਾ ਹੈ। ਅਧਿਐਨ ਵਿਚ ਇਨ੍ਹਾਂ ਸਿੱਟਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਫੈਕਸ਼ਨ ਦੀ ਰੋਕਥਾਮ ਲਈ ਮਾਸਕ ਪਾਉਣਾ ਅਤੇ ਚੰਗੀ ਗੁਣਵੱਤਾ ਦੇ ਵੈਂਟੀਲੇਸ਼ਨ ਸਿਸਟਮ ਦੀ ਲੋੜ ਹੈ।