ਕੋਰੋਨਾ ਵਾਇਰਸ ਨਿਊ ਸਟ੍ਰੇਨ ਬਣਿਆ ਕੈਨੇਡਾ ਦੇ ਏਅਰਲਾਈਨਜ਼ ਅਧਿਕਾਰੀਆਂ ਲਈ ਵੱਡੀ ਚੁਣੌਤੀ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਦੇ ਬਾਅਦ ਕੈਨੇਡਾ ਵਿਚ ਕੌਮਾਂਤਰੀ ਹਵਾਈ ਯਾਤਰੀਆਂ 'ਤੇ ਵਧੇਰੇ ਨਜ਼ਰ ਰੱਖੀ ਜਾ ਰਹੀ ਹੈ ਤੇ ਹੁਣ ਹਰੇਕ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦੇ ਬਾਅਦ ਹੀ ਦੇਸ਼ ਵਿਚ ਦਾਖ਼ਲ ਹੋਣ ਦਿੱਤਾ ਜਾਵੇਗਾ।

ਕੈਨੇਡਾ ਆਉਣ ਵਾਲੇ ਕੌਮਾਂਤਰੀ ਹਵਾਈ ਯਾਤਰੀਇਸ ਸਮੇਂ ਕਈ ਪ੍ਰਸ਼ਨਾਂ ਵਿਚਕਾਰ ਜੂਝ ਰਹੇ ਹਨ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਗੁੰਝਲਦਾਰ ਹੈ। ਕਿਸੇ ਵਿਅਕਤੀ ਨੇ ਕਿਹੜੀ ਲੈਬ ਤੋਂ ਟੈਸਟ ਕਰਵਾਇਆ ਹੈ ਤੇ ਕੀ ਇਹ ਸਹੀ ਹੈ ਜਾਂ ਨਕਲੀ ਰਿਪੋਰਟ ਹੈ, ਇਸ ਸਬੰਧੀ ਬਹੁਤ ਸਾਰੇ ਪ੍ਰਸ਼ਨ ਹਨ, ਜੋ ਏਅਰਲਾਈਨਜ਼ ਅਧਿਕਾਰੀਆਂ ਲਈ ਵੱਡੀ ਚੁਣੌਤੀ ਹਨ।

ਇਹ ਦਸਣਾ ਜਰੂਰੀ ਹੈ ਕਿ ਆਵਾਜਾਈ ਮੰਤਰੀ ਮਾਰਕ ਗੇਰਨਾਊ ਨੇ ਬੀਤੇ ਵੀਰਵਾਰ ਐਲਾਨ ਕੀਤਾ ਸੀ ਕਿ ਹੁਣ ਕੋਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਕੋਈ ਵੀ ਵਿਦੇਸ਼ੀ ਕੈਨੇਡਾ ਵਿਚ ਦਾਖ਼ਲ ਹੋ ਸਕੇਗਾ ਅਤੇ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਨਾਲ ਪੀ.ਸੀ.ਆਰ. ਦੀ ਰਿਪੋਰਟ ਲੈ ਕੇ ਆਉਣੀ ਪਵੇਗੀ।

More News

NRI Post
..
NRI Post
..
NRI Post
..