ਕੋਰੋਨਾ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ : ਕੇਂਦਰ ਸਰਕਾਰ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਮਹਾਮਾਰੀ ਪ੍ਰਬੰਧਨ ਲਈ ਸਤੰਬਰ ਅਤੇ ਅਕਤੂਬਰ ਦਾ ਮਹੀਨਾ ਮਹੱਤਵਪੂਰਨ ਹੋਵੇਗਾ ਅਤੇ ਚਿਤਾਵਨੀ ਦਿੱਤੀ ਕਿ ਤਿਉਹਾਰ ਕੋਰੋਨਾ ਦੇ ਉਪਯੁਕਤ ਆਚਰਨ ਅਨੁਸਾਰ ਮਨਾਏ ਜਾਣੇ ਚਾਹੀਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੇਸ਼ ’ਚ ਹਾਲੇ ਦੂਜੀ ਲਹਿਰ ਜਾਰੀ ਹੈ।

ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਜਨਰਲ ਡਾਇਰੈਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਟੀਕਾ ਬੀਮਾਰੀ ’ਚ ਸੁਧਾਰ ਲਿਆਉਣ ਲਈ ਹੈ ਨਾ ਕਿ ਇਸ ਨੂੰ ਰੋਕਣ ਲਈ, ਇਸ ਲਈ ਟੀਕਾਕਰਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਭੂਸ਼ਣ ਨੇ ਕਿਹਾ,‘‘ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਹਾਲੇ ਵੀ ਜਾਰੀ ਹੈ।

ਦੂਜੀ ਲਹਿਰ ਹਾਲੇ ਖ਼ਤਮ ਨਹੀਂ ਹੋਈ ਹੈ ਅਤੇ ਇਸ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਖ਼ਾਸ ਕਰ ਕੇ ਹਰ ਤਿਉਹਾਰ ਤੋਂ ਬਾਅਦ ਸੰਕਰਮਣ ਦੇ ਮਾਮਲਿਆਂ ’ਤ ਵਾਧਾ ਦੇਖਦੇ ਹੋਏ।’’ ਉਨ੍ਹਾਂ ਕਿਹਾ,‘‘ਸਤੰਬਰ ਅਤੇ ਅਕਤੂਬਰ ਦੇ ਮਹੀਨੇ ਸਾਡੇ ਲਈ ਮਹੱਤਵਪੂਰਨ ਹਨ, ਕਿਉਂਕਿ ਅਸੀਂ ਨਵੇਂ ਤਿਉਹਾਰ ਮਨਾਉਣ ਜਾ ਰਹੇ ਹਨ। ਇਸ ਲਈ ਕੋਰੋਨਾ ਉਪਯੁਕਤ ਰਵੱਈਆ ਅਪਣਾਉਂਦੇ ਹੋਏ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ।’’