Coronavirus – ਵਾਇਰਸ ਕਾਰਨ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ

by

ਨਵੀਂ ਦਿੱਲੀ (Nri Media) : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਰਵਰੀ ਮਹੀਨੇ 'ਚ ਲਗਾਤਾਰ ਗਿਰਵਾਟ ਜਾਰੀ ਹੈ। ਤੇਲ ਵਪਾਰਕ ਕੰਪਨੀਆਂ ਵੱਲੋਂ ਵੱਡੀ ਕਟੌਤੀ ਦੇ ਚਲਦੇ ਸ਼ਨੀਵਾਰ ਨੂੰ ਦਿੱਲੀ, ਮੁੰਬਈ ਵਿਖੇ ਪੈਟਰੋਲ ਦੀ ਕੀਮਤ 'ਚ 13 ਪੈਸੇ , ਤੇ ਕੋਲਕਾਤਾ 'ਚ 18 ਪੈਸੇ ਜਦਕਿ ਚੈਨੱਈ 'ਚ 14 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ ਵਿਖੇ 20 ਪੈਸੇ ਅਤੇ ਮੁੰਬਈ, ਚੈਨੱਈ 'ਚ 21 ਪੈਸੇ ਘੱਟ ਕੀਤੀ ਗਈ ਹੈ। 12 ਫਰਵਰੀ ਤੋਂ ਸ਼ੁਰੂ ਇਸ ਗਿਰਾਵਟ ਕਾਰਨ ਹੁਣ ਤੱਕ ਦੇਸ਼ ਦੀ ਰਾਜਧਾਨੀ 'ਚ ਪੈਟਰੋਲ 13 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 16 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ।

ਮਾਹਿਰਾਂ ਮੁਤਾਬਕ ਕੋਰੋਨਾ ਵਾਇਰਸ ਕਾਰਨ ਕੱਚੇ ਤੇਲ ਦੀ ਖ਼ਪਤ ਘੱਟੀ ਹੈ। ਜਿਸ ਦੇ ਚਲਦੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਜਾਰੀ ਹੈ।ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀਆਂ ਕੀਮਤਾਂ ਲੜੀਵਾਰ: 72.10 ਰੁਪਏ, 74.74 ਰੁਪਏ, 77.76 ਰੁਪਏ ਅਤੇ 74.90 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਇਸੇ ਤਰ੍ਹਾਂ ,ਚਾਰਾਂ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੀਤੇ ਗਏ ਬਦਲਾਅ ਮੁਤਾਬਕ ਡੀਜ਼ਲ ਦੀਆਂ ਕੀਮਤਾਂ ਲੜੀਵਾਰ: 65.07 ਰੁਪਏ, 67.39 ਰੁਪਏ, 68.19 ਰੁਪਏ ਅਤੇ 68.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਦੂਜੇ ਪਾਸੇ ਅੰਤਰ ਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਬੈਂਚਮਾਰਕ ਕੱਚਾ ਤੇਲ ਬ੍ਰੇਂਟ ਕ੍ਰਰੂਡ ਦਾ ਭਾਵ ਘੱਟ ਕੇ 55.5 ਡਾਲਰ ਪ੍ਰਤੀ ਬੈਰਲ ਹੇਠਾਂ ਆ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਲਈ ਚੀਨ 'ਚ ਫੈਲੇ ਕੋਰੋਨਾ ਵਾਇਰਸ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।