ਭ੍ਰਿਸ਼ਟਾਚਾਰ ਮਾਮਲਾ , ਪ੍ਰਿੰਸ ਸਲਮਾਨ ਨੇ ਸ਼ਾਹੀ ਪਰਿਵਾਰ ਦੇ ਦੋ ਮੈਂਬਰ ਕੀਤੇ ਬਰਖਾਸਤ

by mediateam

ਕਈ ਸਾਲਾਂ ਤੋਂ ਯਮਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਸਾਊਦੀ ਅਰਬ ਦੇ ਚੋਟੀ ਦੇ ਸੈਨਿਕ ਕਮਾਂਡਰ ਤੇ ਉਸ ਦੇ ਰਾਜ ਕੁਮਾਰ ਬੇਟੇ ਤੇ ਹੋਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਤਹਿਤ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਨੇ ਯਮਨ ਵਿਚ ਇਰਾਨ ਸਮਰਥਿਤ ਹੋਠੀ ਬਾਗੀਆਂ ਨਾਲ ਲੜ ਰਹੇ ਸਾਊਦੀ ਅਗਵਾਈ ਵਾਲੀ ਗੱਠਜੋੜ ਸੈਨਾਵਾਂ ਤੋਂ ਲੈਫਟੀਨੈਂਟ ਜਨਰਲ ਫਹਾਦ ਬਿਨ ਤੁਰਕੀ ਬਿਨ ਅਬਦੁੱਲ ਅਜ਼ੀਜ਼ ਨੂੰ ਹਟਾ ਦਿੱਤਾ ਹੈ। ਫਾਹਦ ਸ਼ਾਹੀ ਪਰਿਵਾਰ ਦਾ ਇੱਕ ਮੈਂਬਰ ਹੈ।

ਸਾਊਦੀ ਦੀ ਪ੍ਰੈੱਸ ਏਜੰਸੀ ਦੇ ਹਵਾਲੇ ਨਾਲ ਇੱਕ ਬਿਆਨ 'ਚ ਕਿਹਾ ਗਿਆ ਕਿ ਰੱਖਿਆ ਮੰਤਰਾਲੇ ਵਿੱਚ ਸ਼ੱਕੀ ਵਿੱਤੀ ਲੈਣ-ਦੇਣ ਦਾ ਪਤਾ ਲੱਗਿਆ ਹੈ। ਹਾਲਾਂਕਿ, ਇਸ ਦੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਕਾਰਵਾਈ ਦਾ ਐਲਾਨ ਸਾਊਦੀ ਅਰਬ ਦੇ ਵਲੀਅਹਾਦ ਮੁਹੰਮਦ ਬਿਨ ਸਲਮਾਨ ਦੀ ਸਿਫਾਰਸ਼ 'ਤੇ ਕੀਤੀ ਗਈ ਹੈ ਜਿਸ ਨੇ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਮੂਹਕ ਗ੍ਰਿਫਤਾਰੀਆਂ ਦਾ ਆਦੇਸ਼ ਦਿੱਤਾ ਸੀ।


More News

NRI Post
..
NRI Post
..
NRI Post
..