ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਹੜੀ ਪਾਰਟੀ ਮਾਰ ਰਹੀ ਹੈ ਬਾਜ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 2 ਮਾਰਚ ਯਾਨੀ ਅੱਜ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਇਨ੍ਹਾਂ 3 ਸੂਬਿਆਂ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਭਾਜਪਾ ਨੇ ਤ੍ਰਿਪੁਰਾ 'ਚ ਸਭ ਤੋਂ ਚੰਗੀ ਸ਼ੁਰੂਆਤ ਕੀਤੀ ਹੈ। ਤ੍ਰਿਪੁਰਾ 'ਚ ਪਹਿਲੇ ਅੱਧੇ ਘੰਟੇ ਦੇ ਰੁਝਾਨਾਂ 'ਚ ਭਾਜਪਾ ਨੇ ਸਭ ਤੋਂ ਵੱਧ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਦੱਸ ਦਈਏ ਕਿ 60 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਗਠਜੋੜ 31 ਤੋਂ ਵੱਧ ਸੀਟਾਂ 'ਤੇ ਅੱਗੇ ਹੈ….ਭਾਜਪਾ ਮੇਘਾਲਿਆ ਵਿੱਚ ਦੂਸਰੇ ਨੰਬਰ ਤੇ ਨਜ਼ਰ ਆ ਰਹੀ ਹੈ। ਇੱਥੇ NPP ਸਭ ਤੋਂ ਵੱਧ 29 ਸੀਟਾਂ ਤੇ ਅੱਗੇ ਹੈ....ਜਦਕਿ ਦੂਸਰੇ ਨੰਬਰ ਤੇ 10 ਸੀਟਾਂ ਨਾਲ ਭਾਜਪਾ ਅੱਗੇ ਹੈ , ਕਾਂਗਰਸ 5 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਨਾਗਾਲੈਂਡ 'ਚ 27 ਫਰਵਰੀ ਨੂੰ ਚੋਣਾਂ ਹੋਇਆ ਸੀ ਸੂਬੇ ਵਿੱਚ ਵਿਧਾਨ ਸਭਾ ਦੀਆਂ ਕੁੱਲ 60 ਸੀਟਾਂ ਹਨ ਪਰ ਚੋਣਾਂ 59 ਸੀਟਾਂ ਤੇ ਹੋਈਆਂ ਹਨ।